ਕਿਸਾਨਾਂ ਦਾ ਜੋਸ਼ ਠੰਢ ‘ਚ ਵੀ ਨਹੀਂ ਪੈ ਰਿਹਾ ਮੱਧਮ, ਕੱਪੜੇ ਲਾਹ ਕੇ ਕੀਤਾ ਰੋਸ ਮਾਰਚ

0
2267

ਦਿੱਲੀ | ਸਰਹੱਦਾਂ ‘ਤੇ ਬੈਠੇ ਕਿਸਾਨਾਂ ਦਾ ਅੰਦੋਲਨ ਅੱਜ 36 ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਸ਼ੀਤ ਲਹਿਰ ਤੇ ਘੱਟ ਰਹੇ ਤਾਪਮਾਨ ਨੇ ਕਿਸਾਨਾਂ ਦੇ ਦ੍ਰਿੜ ਇਰਾਦੇ ਵੀ ਨਹੀਂ ਤੋੜ ਸਕੇ। ਦਿੱਲੀ ਵਿੱਚ ਕਿਸਾਨਾਂ ਨੇ ਕੜਾਕੇ ਦੀ ਠੰਡ ਵਿੱਚ ਨੰਗੇ ਸਰੀਰ ਵਿੱਚ ਰੋਸ ਪ੍ਰਦਰਸ਼ਨ ਕੀਤਾ।

ਅੱਜ ਪੂਰਾ ਉੱਤਰ ਭਾਰਤ ਵਿੱਚ ਰਿਕਾਰਡ ਤੋੜ ਸ਼ੀਤ ਲਹਿਰ ਕਾਰਨ ਘਰੋਂ ਬਾਹਰ ਨਿਕਲਣਾ ਬਹੁਤ ਔਖਾਂ ਹੈ, ਉੱਥੇ ਹੀ ਦਿੱਲੀ ਵਿੱਚ ਕਿਸਾਨਾਂ ਨੇ ਕੜਾਕੇ ਦੀ ਠੰਡ ਵਿੱਚ ਨੰਗੇ ਸਰੀਰ ਵਿੱਚ ਰੋਸ ਪ੍ਰਦਰਸ਼ਨ ਕੀਤਾ। ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਨੇ ਬਾਈਪਾਸ ਤੋਂ ਟਿਕਰੀ ਬਾਰਡਰ ਤੱਕ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿੱਚ ਨੌਜਵਾਨਾਂ ਦੇ ਨਾਲ ਬਜ਼ੁਰਗ ਵੀ ਸ਼ਾਮਲ ਸਨ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਟਿਕਰੀ ਬਾਰਡਰ ਉੱਤੇ ਧੁੰਦ ਦੇ ਨਾਲ ਹੱਢ ਚੀਰਵੀਂ ਠੰਡ ਹੈ। ਕਿਸਾਨਾਂ ਨੇ ਹੱਥ ਵਿੱਚ ਸਰਕਾਰ ਵਿਰੋਧੀ ਤਖ਼ਤੀਆਂ ਫੜ ਕੇ ਨੰਗੇ ਸਰੀਰ ਪ੍ਰਦਰਸ਼ਨ ਕੀਤਾ।