ਐਨਕਾਊਂਟਰ ਖਤਮ : ਮਾਰੇ ਗਏ ਹਵੇਲੀ ‘ਚ ਲੁਕੇ ਦੋਵੇਂ ਗੈਂਗਸਟਰ, AK47 ਤੇ ਇਕ ਪਿਸਟਲ ਬਰਾਮਦ

0
2890

ਅੰਮ੍ਰਿਤਸਰ। ਸਿੱਧੂ ਮੂਸੇਵਾਲਾ ਦੇ ਮਰਡਰ ਵਿਚ ਸ਼ਾਮਲ 2 ਸ਼ਾਰਪ ਸ਼ੂਟਰਾਂ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਚ ਅੱਜ ਸਵੇਰੇ ਘੇਰ ਲਿਆ ਸੀ। ਅਟਾਰੀ ਬਾਰ਼ਡਰ ਤੋਂ ਮਹਿਜ 10 ਕਿਲੋਮੀਟਰ ਦੂਰ ਹੁਸ਼ਿਆਰ ਨਗਰ ਵਿਚ ਕਈ ਘੰਟਿਆਂ ਤੋਂ ਐਨਕਾਊਂਟਰ ਜਾਰੀ ਰਿਹਾ। ਜਿਸ ਹਵੇਲੀ ਵਿਚ ਗੈਂਗਸਟਰ ਰੁਕੇ ਸਨ, ਉਥੋਂ ਲਗਭਗ 6 ਘੰਟਿਆਂ ਤੱਕ ਫਾਇਰਿੰਗ ਹੁੰਦੀ ਰਹੀ।

ਇਸ ਐਨਕਾਊਂਟਰ ਵਿਚਲੇ ਦੋਵੇਂ ਗੈਂਗਸਟਰ ਮਾਰੇ ਗਏ ਹਨ। ਅੰਮ੍ਰਿਤਸਰ ਵਿਚ ਹੋਏ ਇਸ ਐਨਕਾਊਂਟਰ ਵਿਚ ਮਾਰੇ ਗਏ ਗੈਂਗਸਟਰਾਂ ਦੀ ਪਛਾਣ ਮਨਪ੍ਰੀਤ ਕੁੱਸਾ ਤੇ ਜਗਰੂਪ ਰੂਪਾ ਵਜੋਂ ਹੋਈ ਹੈ। ਇਹ ਉਹੀ ਗੈਂਗਸਟਰ ਹਨ, ਜਿਨ੍ਹਾਂ ਨੇ 29 ਮਈ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲ਼ੀਆਂ ਮਾਰ ਕੇ ਦਿਨ-ਦਿਹਾੜੇ ਕਤਲ ਕਰ ਦਿੱਤਾ ਸੀ। ਇਨ੍ਹਾਂ ਗੈਂਗਸਟਰਾਂ ਕੋਲੋਂ ਇਕ ਏਕੇ 47 ਤੇ ਇਕ ਪਿਸਟਲ ਵੀ ਬਰਾਮਦ ਹੋਇਆ ਹੈ।

ਹਾਲਾਂਕਿ ਇਸ ਐਨਕਾਊਂਟਰ ਵਿਚ 3 ਪੁਲਿਸ ਵਾਲਿਆਂ ਤੇ ਇਕ ਨਿੱਜੀ ਚੈਨਲ ਦੇ ਕੈਮਰਾਮੈਨ ਦੇ ਜਖਮੀ ਹੋਣ ਦੀ ਵੀ ਖਬਰ ਹੈ।

ਪੁਲਿਸ ਅਤੇ ਗੈਂਗਸਟਰਾਂ ਵਿੱਚ ਪਿੰਡ ਭਕਨਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਚੱਲ ਰਹੇ ਮੁਕਾਬਲੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਭਕਨਾ ਵਾਸੀ ਬਲਵਿੰਦਰ ਸਿੰਘ ਬਿੱਲਾ ਦੋਧੀ ਦੇ ਪੁੱਤਰ ਸਤਨਾਮ ਸਿੰਘ (35) ਵੱਲੋਂ ਅੱਜ ਸਵੇਰੇ ਤੜਕੇ ਆਪਣੀ ਬਰੀਜ਼ਾ ਗੱਡੀ ‘ਤੇ ਸਵਾਰ ਹੋ ਕੇ ਦੋਵੇਂ ਗੈਂਗਸਟਰਾਂ ਨੂੰ ਇਸ ਹਵੇਲੀ ਵਿਚ ਲਿਆਂਦਾ ਗਿਆ ਸੀ।