ਨੂਹ|ਹਰਿਆਣਾ ਦੇ ਨੂਹ ‘ਚ 31 ਜੁਲਾਈ ਨੂੰ ਬ੍ਰਜਮੰਡਲ ਧਾਮ ਜਲਾਭਿਸ਼ੇਕ ਯਾਤਰਾ ਦੌਰਾਨ ਹੋਈ ਹਿੰਸਕ ਝੜਪ ਤੋਂ ਬਾਅਦ ਪ੍ਰਸ਼ਾਸਨ ਲਗਾਤਾਰ ਸ਼ਰਾਰਤੀ ਅਨਸਰਾਂ ‘ਤੇ ਕਾਰਵਾਈ ਕਰ ਰਿਹਾ ਹੈ।
ਤਾਜ਼ਾ ਮਾਮਲੇ ‘ਚ ਪੁਲਿਸ ਨੇ ਨੂਹ ਹਿੰਸਾ ਦੇ ਦੋ ਦੋਸ਼ੀਆਂ ਦਾ ਐਨਕਾਊਂਟਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਾਰਤੀ ਅਨਸਰ ਅਰਾਵਲੀ ਦੀਆਂ ਪਹਾੜੀਆਂ ‘ਚ ਲੁਕੇ ਹੋਏ ਸਨ। ਮੁਕਾਬਲੇ ਦੌਰਾਨ ਇਕ ਦੋਸ਼ੀ ਦੀ ਲੱਤ ‘ਚ ਗੋਲੀ ਲੱਗੀ, ਜਿਸ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਹਿੰਸਾ ਵਿੱਚ ਛੇ ਲੋਕਾਂ ਦੀ ਜਾਨ ਗਈ
ਜ਼ਿਕਰਯੋਗ ਹੈ ਕਿ ਸੋਮਵਾਰ 31 ਜੁਲਾਈ ਨੂੰ ਨੂਹ ਦੇ ਨਲਹਦ ਸ਼ਿਵ ਮੰਦਰ ਤੋਂ ਕੱਢੀ ਗਈ ਬ੍ਰਜਮੰਡਲ ਜਲਾਭਿਸ਼ੇਕ ਯਾਤਰਾ ‘ਤੇ ਇਕ ਵਿਸ਼ੇਸ਼ ਭਾਈਚਾਰੇ ਵੱਲੋਂ ਪਥਰਾਅ ਕਰਨ ਤੋਂ ਬਾਅਦ ਹਿੰਸਾ ਭੜਕ ਗਈ ਸੀ। ਇਸ ਕਾਰਨ ਯਾਤਰਾ ਮੁਲਤਵੀ ਕਰ ਦਿੱਤੀ ਗਈ। ਹਿੰਸਾ ਦੌਰਾਨ ਦੋ ਹੋਮਗਾਰਡ, ਬਜਰੰਗ ਦਲ ਦੇ ਦੋ ਵਰਕਰਾਂ ਸਮੇਤ ਛੇ ਲੋਕ ਮਾਰੇ ਗਏ ਸਨ। ਅਜੇ ਤੱਕ ਨੂਹ ‘ਚ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੋਇਆ ਹੈ।