ਭਾਰਤ-ਪਾਕਿ ਬਾਰਡਰ ਤੋਂ 10 ਕਿਲੋਮੀਟਰ ਦੀ ਦੂਰੀ ’ਤੇ ਐਨਕਾਊਂਟਰ, ਸਿੱਧੂ ਮੂਸੇਵਾਲਾ ਦੇ ਕਾਤਲ ਦੋਵੇਂ ਸ਼ੂਟਰ ਮਾਰੇ ਗਏ, ਤੀਜਾ ਅਜੇ ਵੀ ਕਰ ਰਿਹਾ ਫਾਇਰਿੰਗ

0
1259

ਅੰਮ੍ਰਿਤਸਰ। ਸਿੱਧੂ ਮੂਸੇਵਾਲਾ ਦੇ ਮਰਡਰ ਵਿਚ ਸ਼ਾਮਲ 3 ਸ਼ਾਰਪ ਸ਼ੂਟਰਾਂ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਚ ਘੇਰ ਲਿਆ ਹੈ। ਅਟਾਰੀ ਬਾਰ਼ਡਰ ਤੋਂ ਮਹਿਜ 10 ਕਿਲੋਮੀਟਰ ਦੂਰ ਹੁਸ਼ਿਆਰ ਨਗਰ ਵਿਚ ਕਈ ਘੰਟਿਆਂ ਤੋਂ ਐਨਕਾਊਂਟਰ ਜਾਰੀ ਹੈ।

ਦੋ ਸ਼ਾਰਪ ਸ਼ੂਟਰਾਂ ਨੂੰ ਪੁਲਿਸ ਨੇ ਮਾਰ ਗਿਰਾਇਆ ਹੈ। ਇਕ ਸ਼ਾਰਪ ਸ਼ੂਟਰ ਹਾਲੇ ਵੀ ਬਿਲਡਿੰਗ ਵਿਚੋਂ ਫਾਇਰਿੰਗ ਕਰ ਰਿਹਾ ਹੈ। ਐਨਕਾਊਂਟਰ ਦੌਰਾਨ 3 ਪੁਲਿਸ ਵਾਲੇ ਵੀ ਜਖਮੀ ਹੋਏ ਹਨ।

3 ਵਿਚੋਂ 2 ਗੈਂਗਸਟਰਾਂ ਦੇ ਦੀ ਪਛਾਣ ਮਨਪ੍ਰੀਤ ਮਨੂੰ ਕੁੱਸਾ ਤੇ ਜਗਰੂਪ ਰੂਪਾ ਵਜੋਂ ਹੋਈ ਹੈ। ਜਦੋਂਕਿ ਤੀਜੇ ਗੈਂਗਸਟਰ ਦੀ ਪਛਾਣ ਅਜੇ ਨਹੀਂ ਹੋਈ ਹੈ। ਇਨ੍ਹਾਂ ਸਾਰਿਆਂ ਦੇ ਪਾਕਿਸਤਾਨ ਭੱਜਣ ਦਾ ਸ਼ੱਕ ਸੀ। ਇਸੇ ਲਈ ਇਹ ਬਾਰਡਰ ਦੇ ਨੇੜੇ ਰੁਕੇ ਹੋਏ ਸਨ।