ਬਿਜਲੀ ਖਪਤਕਾਰ ਸਾਵਧਾਨ ! ਜ਼ੀਰੋ ਬਿੱਲਾਂ ਦੀ ਰੀਡਿੰਗ ਦੀ ਜਾਂਚ ਹੋਈ ਸ਼ੁਰੂ

0
15757

ਜਲੰਧਰ/ਲੁਧਿਆਣਾ/ਅੰਮ੍ਰਿਤਸਰ | ਪਾਵਰਕਾਮ ਵਲੋਂ ਖਪਤਕਾਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ, ਜਿਸ ਨਾਲ ਸਰਦੀਆਂ ਦਾ ਮੌਸਮ ਹੋਣ ਕਾਰਨ ਮੁਫਤ ਬਿਜਲੀ ਦੇ ਬਿੱਲਾਂ ਦੀ ਗਿਣਤੀ 90 ਫੀਸਦੀ ਪਹੁੰਚ ਗਈ ਹੈ। ਇਸ ਦੇ ਬਾਵਜੂਦ ਪਾਵਰਕਾਮ ਨੂੰ ਸ਼ੱਕ ਹੈ ਕਿ ਕਈ ਖਪਤਕਾਰਾਂ ਦੇ ਜ਼ੀਰੋ ਬਿਜਲੀ ਬਿੱਲ ਆ ਰਹੇ ਹਨ ਕਿ ਕਿਧਰੇ ਉਨ੍ਹਾਂ ਦੇ ਬਿਜਲੀ ਬਿੱਲਾਂ ‘ਚ ਰੀਡਿੰਗ ਘੱਟ ਤਾਂ ਨਹੀਂ ਲਿਖੀ ਗਈ।

ਦੱਸਿਆ ਜਾ ਰਿਹਾ ਹੈ ਕਿ ਪਾਵਰਕਾਮ ਵਲੋਂ ਪਿਛਲੇ ਹਫਤੇ ਜ਼ੀਰੋ ਬਿਜਲੀ ਬਿੱਲ ਵਾਲੇ ਕਈ ਖਪਤਕਾਰਾਂ ਦੀ ਮੌਕੇ ‘ਤੇ ਜਾ ਕੇ ਮੀਟਰਾਂ ਦੀ ਜਾਂਚ ਕੀਤੀ ਗਈ ਸੀ। ਜਲੰਧਰ ਵਿਚ ਹੀ ਕੁਝ ਦਿਨਾਂ ਵਿਚ 1600 ਦੇ ਕਰੀਬ ਮੀਟਰਾਂ ਦੀ ਰੀਡਿੰਗ ਦੀ ਜਾਂਚ ਹੋ ਚੁੱਕੀ ਹੈ, ਜਿਨ੍ਹਾਂ ਖਪਤਕਾਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਏ ਸਨ। ਕਈ ਖਪਤਕਾਰਾਂ ਦੇ ਪਹਿਲਾਂ ਗਰਮੀਆਂ ‘ਚ ਰੀਡਿੰਗ ਘੱਟ ਕਰ ਕੇ ਲਿਖਵਾਉਣ ਦੇ ਮਾਮਲੇ ਸਾਹਮਣੇ ਆਏ ਸਨ ਤਾਂ ਉਸ ਤੋਂ ਬਾਅਦ ਹੀ ਪਾਵਰਕਾਮ ਨੇ ਆਪਣੀ ਚੈਕਿੰਗ ਵਧਾ ਦਿੱਤੀ ਹੈ। ਪਾਵਰਕਾਮ ਵਲੋਂ ਸ਼ੱਕ ਪੈਣ ‘ਤੇ ਮੀਟਰਾਂ ਦੀ ਅਲਗ ਸਟਾਫ ਤੋਂ ਜਾਂਚ ਕਰਵਾਈ ਗਈ ਸੀ। ਸਰਕਾਰ ਵਲੋਂ ਹਰ ਖਪਤਕਾਰ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇਣ ਦੀ ਸਬਸਿਡੀ ਦਿੱਤੀ ਜਾਣੀ ਹੈ, ਜਿਹੜੀ ਕਿ 5000 ਕਰੋੜ ਦੀ ਕਰੀਬ ਦੱਸੀ ਜਾ ਰਹੀ ਹੈ ਪਰ ਦੂਜੇ ਪਾਸੇ ਸਰਦੀਆਂ ‘ਚ ਜ਼ੀਰੋ ਬਿਲਾਂ ਦੀ ਗਿਣਤੀ ਵਧਣ ਕਾਰਨ ਸਬਸਿਡੀ ਦੀ ਬਿੱਲ ਹੋਰ ਜ਼ਿਆਦਾ ਵਧ ਰਿਹਾ ਹੈ। ਗਰਮੀਆਂ ‘ਚ ਤਾਂ ਖਪਤਕਾਰਾਂ ਦੇ ਹਰ ਮਹੀਨੇ 300 ਤੋਂ ਜ਼ਿਆਦਾ ਖਪਤ ਵਧ ਜਾਂਦੀ ਹੈ ਪਰ ਮਹੀਨੇ 300 ਤੋਂ ਕਿਧਰੇ ਜ਼ਿਆਦਾ ਹੇਠਾਂ ਰਹਿਣ ਵਾਲਿਆਂ ਦੀ ਗਿਣਤੀ ਹੋਰ ਵਧ ਗਈ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : https://bit.ly/3RnHnnm Telegram https://bit.ly/3y73aJ2)