‘ਮੈਂ ਜ਼ਿੰਦਾ ਹਾਂ’ ਕਹਿਣ ਲਈ ਅਦਾਲਤ ਪੁੱਜੇ ਬਜ਼ੁਰਗ ਦੀ ਜੱਜ ਮੂਹਰੇ ਮੌਤ : ਅਫਸਰਾਂ ਨੇ 6 ਸਾਲ ਪਹਿਲਾਂ ਐਲਾਨਿਆ ਸੀ ਮ੍ਰਿਤਕ

0
407

ਯੂਪੀ। ਯੂਪੀ ਦੇ ਸੰਤ ਕਬੀਰ ਨਗਰ ਵਿਚ ਖੁਦ ਨੂੰ ਜ਼ਿੰਦਾ ਸਾਬਿਤ ਕਰਨ ਲਈ ਕਚਹਿਰੀ ਪਹੁੰਚੇ 70 ਸਾਲ ਦੇ ਬਜ਼ੁਰਗ ਨੇਜੱਜ ਤੇ ਸਰਕਾਰੀ ਅਫਸਰਾਂ ਦੇ ਸਾਹਮਣੇ ਹੀ ਪ੍ਰਾਣ ਤਿਆਗ ਦਿੱਤੇ। ਖੇਲਈ ਨਾਂ ਦਾ ਇਹ ਬਜ਼ੁਰਗ 6 ਸਾਲ ਤੋਂ ਕਾਗਜ਼ਾਂ ਵਿਚ ਦਰਜ ਆਪਣੀ ਮੌਤ ਦੇ ਖਿਲਾਫ ਕੇਸ ਲੜ ਰਹੇ ਸਨ। ਇਸ ਲੜਾਈ ਦੇ ਆਖਰੀ ਪੜਾਅ ਵਿਚ ਉਨ੍ਹਾਂ ਨੇ ਅਫਸਰਾਂ ਦੇ ਸਾਹਮਣੇ ਪੇਸ਼ ਹੋ ਕੇ ਖੁਦ ਨੂੰ ਜ਼ਿੰਦਾ ਕਰਨਾ ਸੀ।
ਖੇਲਈ ਅਧਿਕਾਰੀਆਂ ਦੇ ਸਾਹਮਣੇ ਪੇਸ਼ ਤਾਂ ਜ਼ਰੂਰ ਹੋਏ, ਪਰ ਆਪਣੀ ਗੱਲ ਨਹੀਂ ਰੱਖ ਸਕੇ। ਮਤਲਬ ਕਾਗਜ਼ਾਂ ਵਿਚ ਮਾਰ ਦਿੱਤੇ ਗਏ ਖੇਲਈ ਸਰਕਾਰੀ ਅਧਿਕਾਰੀਆਂ ਦੇ ਸਾਹਮਣੇ ਦੁਨੀਆ ਛੱਡ ਗਏ। ਸਾਲ 2016 ਵਿਚ ਉਨ੍ਹਾਂ ਦੇ ਵੱਡੇ ਭਰਾ ਫੇਰਈ ਦੀ ਮੌਤ ਹੋਈ ਸੀ ਪਰ ਉਨ੍ਹਾਂ ਦੀ ਥਾਂ ਕਾਗਜ਼ਾਂ ਵਿਚ ਛੋਟੇ ਭਰਾ ਖੇਲਈ ਨੂੰ ਮਰਿਆ ਹੋਇਆ ਦਿਖਾਇਆ ਸੀ।

ਮਰਿਆ ਦਿਖਾ ਕੇ ਫਰਜ਼ੀ ਵਸੀਅਤ ਨਾਲ ਜਾਇਦਾਦ ਕੀਤੀ ਟਰਾਂਸਫਰ
ਖੇਲਈ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਦੀ ਕਹਾਣੀ 6 ਸਾਲ ਪਹਿਲਾਂ ਸ਼ੁਰੂ ਹੁੰਦੀ ਹੈ। ਧਨਘਟਾ ਤਹਿਸੀਲ ਇਲਾਕੇ ਦੇ ਕੋਟੜਾ ਪਿੰਡ ਵਿਚ ਰਹਿਣ ਵਾਲੇ 90 ਸਾਲ ਦੇ ਫੇਰਈ ਦੀ ਸਾਲ 2016 ਵਿਚ ਮੌਤ ਹੋ ਗਈ ਸੀ। ਸਰਕਾਰੀ ਲੇਖਪਾਲ ਸਣੇ ਤਹਿਸੀਲ ਮੁਲਾਜ਼ਮਾਂ ਨੇ ਫੇਰਈ ਦੀ ਥਾਂ ਉਨ੍ਹਾਂ ਦੇ ਛੋਟੇ ਭਰਾ ਖੇਲਈ ਨੂੰ ਮ੍ਰਿਤਕ ਦਿਖਾ ਦਿੱਤਾ। ਸਰਕਾਰੀ ਅਫਸਰਾਂ ਦੀ ਖੇਡ ਇਥੇ ਹੀ ਨਹੀਂ ਰੁਕੀ, ਇਕ ਫਰਜ਼ੀ ਵਸੀਅਤ ਜ਼ਰੀਏ ਜ਼ਿੰਦਾ ਖੇਲਈ ਦੀ ਵਸੀਅਤ ਵੱਡੇ ਭਰਾ ਫੇਰਈ ਦੀ ਪਤਨੀ ਸੋਮਾਰੀ ਦੇਵੀ, ਉਨ੍ਹਾਂ ਦੇ ਬੇਟੇ ਛੋਟੇ ਲਾਲ, ਚਾਲੂਰਾਮ ਤੇ ਹਰਕਨਾਥ ਦੇ ਨਾਂ ਕਰ ਦਿੱਤੀ ਗਈ। ਇਸਦੀ ਜਾਣਕਾਰੀ ਜਦੋਂ ਖੇਲਈ ਨੂੰ ਹੋਈ ਤਾਂ ਉਹ ਪਰੇਸ਼ਾਨ ਹੋ ਗਏ। ਉਹ ਐਸਡੀਐਮ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਦੇ ਕੋਲ ਜ਼ਿੰਦਾ ਹੋਣ ਦੇ ਸਬੂਤ ਦੇ ਰਹੇ ਸਨ। ਪਰ ਕਿਤੇ ਸੁਣਵਾਈ ਨਹੀਂ ਹੋ ਰਹੀ ਸੀ।

ਚੱਕਬੰਦੀ ਕੋਰਟ ਵਿਚ ਤਬੀਅਤ ਵਿਗੜੀ, ਫਿਰ ਮੌਤ ਹੋਈ
ਜਦੋਂ ਖੇਲਈ ਖੁਦ ਨੂੰ ਜ਼ਿੰਦਾ ਸਾਬਿਤ ਕਰਨ ਦੀ ਕਵਾਇਦ ਵਿਚ ਜੁਟੇ ਸਨ। ਇਸੇ ਵਿਚਾਲੇ ਪਿੰਡ ਵਿਚ ਚੱਕਬੰਦੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਉਨ੍ਹਾਂ ਨੇ ਚੱਕਬੰਦੀ ਕੋਰਟ ਵਿਚ ਅਪੀਲ ਕੀਤੀ। ਉਥੇ ਵੀ ਉਨ੍ਹਾਂ ਦੀ ਜਾਇਦਾਦ ਉਨ੍ਹਾਂ ਦੇ ਨਾਂ ਨਹੀਂ ਹੋ ਸਕੀ। ਮੰਗਲਵਾਰ ਨੂੰ ਉਹ ਫਿਰ ਤਹਿਸੀਲ ਪੁੱਜੇ ਤਾਂ ਚੱਕਬੰਦੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਬੁਲਾਇਆ ਸੀ। ਆਪਣੇ ਬੇਟੇ ਹੀਰਾਲਾਲ ਨਾਲ ਬੁੱਧਵਾਰ ਨੂੰ ਤਹਿਸੀਲ ਪਹੁੰਚੇ ਖੇਲਈ ਦੀ ਤਬੀਅਤ ਅਚਾਨਕ ਵਿਗੜ ਗਈ। ਲਗਭਗ 11 ਵਜੇ ਉਨ੍ਹਾਂ ਦੀ ਮੌਤ ਹੋ ਗਈ।