ED ਨੇ ਸੁਖਪਾਲ ਖਹਿਰਾ, ਜਵਾਈ ਤੇ ਪੀਏ ਨੂੰ ਦਿੱਲੀ ਆਫਿਸ ਕੀਤਾ ਸਮਨ

0
27861

ਚੰਡੀਗੜ੍ਹ |ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਖਹਿਰਾ ਦੇ ਘਰ ਰੇਡ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਆਫਿਸ ‘ਚ 17 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਹੈ।

ਖਹਿਰਾ ਦੇ ਨਾਲ ਉਨ੍ਹਾਂ ਦੇ ਪੀਏ ਮਨੀਸ਼ ਕੁਮਾਰ ਅਤੇ ਜਵਾਈ ਇੰਦਰਵੀਰ ਸਿੰਘ ਜੌਹਲ ਨੂੰ ED ਨੇ 16 ਮਾਰਚ ਨੂੰ ਬੁਲਾਇਆ ਹੈ।

ਇਸ ਤੋਂ ਪਹਿਲਾਂ ED ਵੱਲੋਂ ਭੋਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਦੇ ਚੰਡੀਗੜ੍ਹ ਘਰ ‘ਚ 9 ਮਾਰਚ ਨੂੰ ਰੇਡ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਦੇ ਪਿੰਡ ਰਾਮਗੜ੍ਹ ‘ਚ ਜੱਦੀ ਘਰ ਅਤੇ ਕੁਝ ਰਿਸ਼ਤੇਦਾਰਾਂ ਦੇ ਘਰ ਵੀ ਪੀਐਮਐਲਏ ਤਹਿਤ ਰੇਡ ਕੀਤੀ ਗਈ ਸੀ। ਰੇਡ ਤੋਂ ਬਾਅਦ ਉਨ੍ਹਾਂ ਦੇ ਮੋਬਾਈਲ ਫੋਨ, ਲੈਪਟਾਪ ਅਤੇ ਕਾਗਜਾਤ ਘਰੋ ਜਬ਼ਤ ਕਰ ਲਏ ਗਏ ਸਨ।

ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin