ਪੰਜਾਬ ‘ਚ ਕਈ ਪਾਸਟਰਾਂ ਦੇ ਘਰਾਂ ‘ਚ ED ਦੀ ਛਾਪੇਮਾਰੀ, ਭਾਰੀ ਪੈਰਾਮਿਲਟਰੀ ਫੋਰਸ ਤਾਇਨਾਤ

0
275

ਜਲੰਧਰ। ਪੰਜਾਬ ਦੇ ਕਈ ਜ਼ਿਲ੍ਹਿਆਂ ਅੰਦਰ ਚਰਚ ਦੇ ਪਾਸਟਰਾਂ ਦੇ ਘਰਾਂ ‘ਤੇ ਈ. ਡੀ. ਦੀ ਅਚਾਨਕ ਛਾਪੇਮਾਰੀ ਕਾਰਨ ਹਫੜਾ-ਦਫੜੀ ਮਚ ਗਈ ਹੈ। ਦਰਅਸਲ ਪੰਜਾਬ ਦੇ ਤਾਜਪੁਰ ਸਥਿਤ ਪਾਸਟਰ ਬਜਿੰਦਰ ਸਿੰਘ ਅਤੇ ਪਾਸਟਰ ਹਰਪ੍ਰੀਤ ਸਿੰਘ ਖੋਜੇਵਾਲਾ ਕਪੂਰਥਲਾ ਦੇ ਘਰ ਈ. ਡੀ. ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਮੋਹਾਲੀ ‘ਚ ਬਜਿੰਦਰ ਦੇ ਘਰ ਅਤੇ ਅੰਮ੍ਰਿਤਸਰ ‘ਚ ਵੀ ਕਿਸੇ ਚਰਚ ਦੇ ਪ੍ਰੋਫੇਟ ਦੇ ਘਰ ‘ਤੇ ਛਾਪੇਮਾਰੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਨੂੰ ਅੰਦਰ-ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ। ਇੱਥੋਂ ਤੱਕ ਕਿ ਭਾਰੀ ਗਿਣਤੀ ‘ਚ ਪੈਰਾਮਿਲਟਰੀ ਫੋਰਸ ਪਹੁੰਚ ਚੁੱਕੀ ਹੈ।