ਤੁਰਕੀ ‘ਚ ਭੂਚਾਲ ਨੇ ਦੁਬਾਰਾ ਮਚਾਈ ਤਬਾਹੀ, 3 ਦੀ ਮੌਤ, 200 ਜ਼ਖਮੀ, ਇਮਾਰਤਾਂ ਧੱਸੀਆਂ, ਫਿਰ ਵੈਸਟ ਏਸ਼ੀਆ ਕੰਬਿਆ

0
610


ਤੁਰਕੀ | ਸੀਰੀਆ ਤੇ ਤੁਰਕੀ ਦੀ ਧਰਤੀ ਦੁਬਾਰਾ ਭੂਚਾਲ ਦੇ ਝਟਕਿਆਂ ਨਾਲ ਕੰਬ ਗਈ। ਤੁਰਕੀ ‘ਚ 14 ਦਿਨਾਂ ਬਾਅਦ ਇਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ‘ਚ 3 ਲੋਕਾਂ ਦੀ ਮੌਤ ਹੋ ਗਈ ਹੈ। 200 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਭੂਚਾਲ ਦੀ ਤੀਬਰਤਾ 6.4 ਮਾਪੀ ਗਈ।

Turkey Earthquake: Thought Earth Was Going To Split Open: 6.3 Magnitude  Quake Hits Turkey

ਭੂਚਾਲ ਦਾ ਕੇਂਦਰ ਦੱਖਣੀ ਤੁਰਕੀ ਦੇ ਸ਼ਹਿਰ ਅੰਤਾਕਿਆ ਦੇ ਨੇੜੇ ਸੀ। ਸੀਰੀਆ, ਮਿਸਰ ਅਤੇ ਲੇਬਨਾਨ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। 14 ਦਿਨਾਂ ਬਾਅਦ ਆਏ ਤਾਜ਼ਾ ਭੂਚਾਲ ‘ਚ ਇਕ ਵਾਰ ਫਿਰ ਤੋਂ ਕੁਝ ਇਮਾਰਤਾਂ ਧੱਸ ਗਈਆਂ। ਮਲਬੇ ਅਤੇ ਧੂੰਏਂ ਨੇ ਕਈ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। 6 ਫਰਵਰੀ ਨੂੰ ਜਦੋਂ ਭੂਚਾਲ ਆਇਆ ਸੀ ਤਾਂ ਕਈ ਇਮਾਰਤਾਂ ‘ਚ ਤਰੇੜਾਂ ਪੈ ਗਈਆਂ ਸਨ ਜਾਂ ਫਿਰ ਗੁਫਾਵਾਂ ਬਣ ਗਈਆਂ ਸਨ ਤੇ ਲੋਕਾਂ ਨੂੰ ਰਾਹਤ ਕੈਂਪਾਂ ‘ਚ ਭੇਜਿਆ ਗਿਆ ਸੀ।

ਵੇਖੋ ਵੀਡੀਓ