ਇੰਡੋਨੇਸ਼ੀਆ ‘ਚ ਭੂਚਾਲ : ਦੋ ਦਿਨਾਂ ਬਾਅਦ ਵੀ ਮਲਬੇ ‘ਚੋਂ ਜ਼ਿੰਦਾ ਨਿਕਲਿਆ ਮਾਸੂਮ, ਦਾਦੀ ਦੀ ਲਾਸ਼ ਨਾਲ ਚਿੰਬੜਿਆ ਸੀ ਬੱਚਾ

0
405

ਇੰਡੋਨੇਸ਼ੀਆ। ਇੰਡੋਨੇਸ਼ੀਆ ਦੇ ਪੱਛਮੀ ਜਾਵਾ ਸੂਬੇ ਦੇ ਸਿਆਜੁਰ ਵਿਚ ਲੰਘੇ ਦਿਨ ਆਏ 5.6 ਤੀਬਰਤਾ ਵਾਲੇ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਅਧਿਕਾਰਕ ਰਿਕਾਰਡ ਮੁਤਾਬਿਕ ਇਸ ਤਬਾਹੀ ਵਿਚ ਹੁਣ ਤੱਕ 271 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨੈਸ਼ਨਲ ਡਿਜ਼ਾਸਟਰ ਏਜੰਸੀ ਨੇ ਦੱਸਿਆ ਕਿ ਭੂਚਾਲ ਦੇ ਬਾਅਦ 151 ਲੋਕ ਲਾਪਤਾ ਹੋਏ ਹਨ। ਜਦੋਂਕਿ 1083 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ 300 ਤੋਂ ਜ਼ਿਆਦਾ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ। ਪਰ ਇਸ ਵਿਚਾਲੇ ਇਕ ਚੰਗੀ ਖਬਰ ਆਈ ਹੈ ਕਿ ਬੁੱਧਵਾਰ ਦੇਰ ਸ਼ਾਮ ਮਲਬੇ ਵਿਚੋਂ 6 ਸਾਲ ਦੇ ਬੱਚੇ ਨੂੰ ਜ਼ਿੰਦਾ ਕੱਢ ਲਿਆ ਗਿਆ ਹੈ। ਫਿਲਹਾਲ ਬੱਚਾ ਹਸਪਤਾਲ ਵਿਚ ਭਰਤੀ ਹੈ ਤੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਬੱਚੇ ਨੂੰ ਜ਼ਿੰਦਾ ਦੇਖ ਕੇ ਲੋਕਾਂ ਨੂੰ ਹੈਰਾਨੀ ਹੋਈ ਹੈ ਕਿ ਆਖਿਰ ਬਿਨਾਂ ਖਾਧੇ-ਪੀਤੇ ਬੱਚਾ ਜ਼ਿੰਦਾ ਕਿਵੇਂ ਰਿਹਾ।
ਬੱਚੇ ਦੇ ਮਾਤਾ-ਪਿਤਾ ਤੇ ਦਾਦੀ ਦੀ ਮੌਤ
ਇੰਡੋਨੇਸ਼ੀਆ ਦੀ ਨੈਸ਼ਨਲ ਏਜੰਸੀ ਫਾਰ ਡਿਜ਼ਾਸਟਰ ਮੈਨੇਜਮੈਂਟ ਨੇ ਕਿਹਾ ਹੈ ਕਿ ਬਚਾਅ ਦਲ ਨੇ ਸਿਆਂਜਪੁਰ ਰੀਜੈਂਸੀ ਦੇ ਕੁਗੇਨਾਂਗ ਉਪ ਜ਼ਿਲ੍ਹੇ ਦੇ ਨਾਗਰਕ ਪਿੰਡ ਵਿਚ ਅੱਜਕਾ ਮੌਲਾਨਾ ਮਲਿਕ ਨਾਂ ਦੇ ਬੱਚੇ ਨੂੰ ਬਚਾਇਆ ਗਿਆ। ਫੁਟੇਜ ਵਿਚ ਉਹ ਪਲ ਵੀ ਦਿਖਾਇਆ ਗਿਆ ਜਦੋਂ ਇਕ ਬਚਾਅ ਦਲ ਨੇ ਉਸਨੂੰ ਲੱਭ ਲਿਆ। ਏਜੰਸੀ ਨੇ ਕਿਹਾ ਕਿ ਲੜਕਾ ਆਪਣੀ ਦਾਦੀ ਦੀ ਲਾਸ਼ ਨਾਲ ਚਿੰਬੜਿਆ ਪਿਆ ਸੀ। ਸਥਾਨਕ ਮੀਡੀਆ ਨੇ ਦੱਸਿਆ ਕਿ ਅੱਜਕਾ ਦਾ ਹੁਣ ਸਿਆਂਜਪੁਰ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਏਜੰਸੀ ਨੇ ਕਿਹਾ ਕਿ ਬਚਾਅਕਰਮੀਆਂ ਨੇ ਪਹਿਲਾਂ ਉਸਦੇ ਮਾਤਾ-ਪਿਤਾ ਦੀਆਂ ਲਾਸ਼ਾਂ ਕੱਢੀਆਂ ਸਨ।

ਸਿਆਂਜਪੁਰ ਵਿਚ ਸਭ ਤੋਂ ਜ਼ਿਆਦਾ ਤਬਾਹੀ
ਸਭ ਤੋਂ ਜ਼ਿਆਦਾ ਤਬਾਹੀ ਸਿਆਂਜਪੁਰ ਵਿਚ ਹੋਈ ਹੈ। ਇਹੀ ਉਹੀ ਪਿੰਡ ਹੈ ਜਿਥੋਂ 6 ਸਾਲ ਦੇ ਮਾਸੂਮ ਬੱਚੇ ਨੂੰ 2 ਦਿਨਾਂ ਬਾਅਦ ਜ਼ਿੰਦਾ ਕੱਢਿਆ ਹੈ। ਇਥੇ ਲਗਾਤਾਰ ਕਈ ਮਿੰਟ ਇਮਾਰਤਾਂ ਭੂਚਾਲ ਨਾਲ ਹਿਲਦੀਆਂ ਰਹੀਆਂ। ਸਭ ਤੋਂ ਜ਼ਿਆਦਾ ਮੌਤਾਂ ਵੀ ਇਥੇ ਹੀ ਹੋਈਆਂ ਹਨ। ਹਾਲਾਂਕਿ ਸਰਕਾਰੀ ਮੌਤਾਂ ਦਾ ਅੰਕੜਾ ਜਾਰੀ ਨਹੀਂ ਕੀਤਾ ਗਿਆ। ਇਸ ਇਲਾਕੇ ਵਿਚ ਸਭ ਤੋਂ ਜ਼ਿਆਦਾ ਭੂਚਾਲ ਆਉਂਦੇ ਹਨ।