ਅਬੋਹਰ ‘ਚ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਈ-ਰਿਕਸ਼ਾ ਪਲਟਿਆ, 7 ਬੱਚੇ ਜ਼ਖਮੀ

0
7785

ਫਾਜ਼ਿਲਕਾ | ਅਬੋਹਰ ‘ਚ ਵੀਰਵਾਰ ਸਵੇਰੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਇਕ ਈ-ਰਿਕਸ਼ਾ ਅਚਾਨਕ ਸੜਕ ‘ਤੇ ਪਲਟ ਗਿਆ। ਇਸ ਘਟਨਾ ‘ਚ ਸੱਤ ਸਕੂਲੀ ਬੱਚੇ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਪ੍ਰਬੰਧਕ ਅਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀ ਬੱਚਿਆਂ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ।

ਜਾਣਕਾਰੀ ਅਨੁਸਾਰ ਈ-ਰਿਕਸ਼ਾ ਚਾਲਕ ਲਖਵਿੰਦਰ ਸਿੰਘ ਵਾਸੀ ਪੰਜ ਪੀਰ ਮੁਹੱਲਾ ਆਪਣੇ ਈ-ਰਿਕਸ਼ਾ ‘ਚ ਦਰਜਨ ਦੇ ਕਰੀਬ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਿਹਾ ਸੀ ਕਿ ਜਦੋਂ ਉਹ ਸੀਤੋ ਰੋਡ ‘ਤੇ ਪਹੁੰਚਿਆ ਤਾਂ ਅਚਾਨਕ ਉਸ ਦੇ ਈ-ਰਿਕਸ਼ਾ ਦਾ ਐਕਸਲ ਟੁੱਟ ਗਿਆ, ਜਿਸ ਨਾਲ ਰਿਕਸ਼ਾ ਸੜਕ ‘ਤੇ ਪਲਟ ਗਿਆ। ਇਸ ਘਟਨਾ ‘ਚ ਸੱਤ ਬੱਚੇ ਜ਼ਖਮੀ ਹੋਏ ਹਨ। ਸੂਚਨਾ ਮਿਲਦੇ ਹੀ ਸਕੂਲ ਦੇ ਡਾਇਰੈਕਟਰ ਅਤੇ ਬੱਚਿਆਂ ਦੇ ਮਾਪੇ ਵੀ ਮੌਕੇ ‘ਤੇ ਪਹੁੰਚੇ ਅਤੇ ਬੱਚਿਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ।

ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਿਕਸ਼ਾ ਚਾਲਕ ਨੇ ਆਪਣੇ ਈ-ਰਿਕਸ਼ਾ ‘ਚ ਹੋਰ ਬੱਚੇ ਬੈਠਣ ਲਈ ਵੱਖ-ਵੱਖ ਸੀਟਾਂ ਲਗਾ ਦਿੱਤੀਆਂ ਸਨ, ਜਿਸ ਕਾਰਨ ਈ-ਰਿਕਸ਼ਾ ਪਲਟ ਗਿਆ। ਉਨ੍ਹਾਂ ਈ-ਰਿਕਸ਼ਾ ਚਾਲਕ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।