ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੌਰਾਨ ਫਰੂਟੀ ਟਰੈਪ ‘ਚ ਇੰਝ ਫਸੀ ਸੀ ਡਾਕੂ ਹਸੀਨਾ ਮੋਨਾ

0
891

ਚੰਡੀਗੜ੍ਹ | ਇਥੋਂ ਨਵੀਂ ਅਪਡੇਟ ਸਾਹਮਣੇ ਆਈ ਹੈ ਕਿ 10 ਰੁਪਏ ਦੀ ਫਰੂਟੀ ਦੇ ਲਾਲਚ ਵਿਚ ਡਾਕੂ ਹਸੀਨਾ ਮੋਨਾ ਪੁਲਿਸ ਅੜਿੱਕੇ ਚੜ੍ਹੀ ਸੀ ਤੇ ਪੁਲਿਸ ਨੇ ਫਰੂਟੀ ਟਰੈਪ ਲਗਾਇਆ ਹੋਇਆ ਸੀ, ਜਿਸ ਦੌਰਾਨ ਉਸਨੂੰ ਇਹ ਕਾਮਯਾਬੀ ਮਿਲੀ। 8.5 ਕਰੋੜ ਦੀ ਲੁੱਟ ਦੇ ਮਾਮਲੇ ‘ਚ ਪੁਲਿਸ ਨੇ ਮੁਲਜ਼ਮ ਮਨਦੀਪ ਕੌਰ ਉਰਫ਼ ਮੋਨਾ ਨੂੰ ਸ੍ਰੀ ਹੇਮਕੁੰਟ ਸਾਹਿਬ ਵਿਖੇ ਫਰੂਟੀ ਜਾਲ ‘ਚ ਫਸਾ ਲਿਆ । ਪੁਲਿਸ ਵੱਲੋਂ ਫਰੂਟੀ ਦਾ ਲੰਗਰ ਲਗਾਇਆ ਗਿਆ। ਜਿਵੇਂ ਹੀ ਮੋਨਾ ਆਪਣੇ ਪਤੀ ਨਾਲ ਫਰੂਟੀ ਦਾ ਲੰਗਰ ਲੈਣ ਲਈ ਕਤਾਰ ‘ਚ ਖੜ੍ਹਨ ਲੱਗੀ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਪੈਦਲ ਯਾਤਰਾ ਕਰ ਰਹੀ ਸੀ, ਜਿਸ ਤੋਂ ਬਾਅਦ ਇੰਸਪੈਕਟਰ ਬੇਅੰਤ ਜੁਨੇਜਾ ਦੀ ਅਗਵਾਈ ‘ਚ ਇਹ ਯੋਜਨਾ ਤਿਆਰ ਕੀਤੀ ਗਈ। ਭਾਵੇਂ ਇੰਨੀ ਭੀੜ ਵਿਚੋਂ ਮੁਲਜ਼ਮਾਂ ਨੂੰ ਫੜਨਾ ਵੀ ਪੁਲਿਸ ਲਈ ਵੱਡੀ ਚੁਣੌਤੀ ਸੀ ਪਰ ਪੁਲਿਸ ਨੇ ਬਿਨਾਂ ਕਿਸੇ ਭਗਦੜ ਦੇ ਇਸ ਆਪ੍ਰੇਸ਼ਨ ਨੂੰ ਸਫ਼ਲ ਬਣਾਇਆ। ਇੰਸਪੈਕਟਰ ਬੇਅੰਤ ਜੁਨੇਤਾ ਨੇ ਦੱਸਿਆ ਕਿ ਅਸੀਂ ਇਨਸਾਨੀਅਤ ਦੇ ਨਾਤੇ ਇਸ ਡਾਕੂ ਹਸੀਨਾ ਨੂੰ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਣ ਦਾ ਮੌਕਾ ਦਿੱਤਾ ਪਰ ਸਾਡੀ ਇਸ ‘ਤੇ ਪੂਰੀ ਨਜ਼ਰ ਸੀ। ਜਿਵੇਂ ਹੀ ਮੋਨਾ ਅਤੇ ਉਸ ਦੇ ਪਤੀ ਨੇ ਮੱਥਾ ਟੇਕਿਆ ਤਾਂ ਉਨ੍ਹਾਂ ਨੂੰ ਤੁਰੰਤ ਉਨ੍ਹਾਂ ਦੀ ਟੀਮ ਨੇ ਫੜ ਲਿਆ।

PHOTO

ਪੁਲਿਸ ਨੇ ਪਲਾਨ ਬਣਾਇਆ ਕਿ, ਸ਼ਰਧਾਲੂਆਂ ਵਿਚ ਛੁਪੀ ਮੋਨਾ ਦੀ ਕਿਸੇ ਤਰੀਕੇ ਨਾਲ ਪਛਾਣ ਕੀਤੀ ਜਾਵੇ। ਪੁਲਿਸ ਨੇ, ਹੇਮਕੁੰਟ ਸਾਹਿਬ ਨੂੰ ਜਾਂਦੇ ਰਸਤਿਆਂ ਤੇ ਪਲਾਨ ਤਹਿਤ ਸ਼ਰਧਾਲੂਆਂ ਵਾਸਤੇ ਐਨੇਰਜ਼ੀ ਡਰਿੰਕਸ ਵੰਡਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੂੰ ਉਮੀਦ ਸੀ ਕਿ, ਡਾਕੂ ਸੁੰਦਰੀ ਮੋਨਾ ਜ਼ਰੂਰ ਫਰੂਟੀ ਲੈਣ ਲਈ ਅੱਗੇ ਆਵੇਗੀ।

ਪੁਲਿਸ ਜਿਵੇਂ ਹੀ ਫਰੂਟੀ ਦੇ ਪਾਊਚ ਵੰਡ ਰਹੀ ਸੀ ਤਾਂ ਨਾਲ ਹੀ ਪੁਲਿਸ ਦਾ ਇਕ ਮੁਲਾਜ਼ਮ ਫ਼ੋਟੋਆਂ ਵੀ ਖਿੱਚੀ ਜਾ ਰਿਹਾ ਸੀ। ਮੋਨਾ ਜਿਵੇਂ ਹੀ ਫਰੂਟੀ ਦਾ ਪਾਊਚ ਲੈਣ ਲਈ ਅੱਗੇ ਆਈ ਤਾਂ ਪੁਲਿਸ ਮੁਲਾਜ਼ਮ ਨੇ ਫ਼ੋਟੋ ਕਲਿੱਕ ਕਰ ਦਿੱਤੀ। ਪੁਲਿਸ ਨੂੰ ਸ਼ੱਕ ਤਾਂ ਪੂਰਾ ਸੀ ਕਿ ਇਹੋ ਮੋਨਾ ਹੈ ਪਰ ਇਸ ਦੇ ਬਾਵਜੂਦ ਪੁਲਿਸ ਨੇ ਮੋਨਾ ਦਾ ਪਿੱਛਾ ਕੀਤਾ। ਬਾਅਦ ‘ਚ ਪੁਲਿਸ ਨੇ ਮੋਨਾ ਨੂੰ ਰੋਕ ਕੇ ਪਹਿਲਾਂ ਪੁੱਛਗਿੱਛ ਕੀਤੀ ਅਤੇ ਬਾਅਦ ਵਿਚ ਉਸਨੂੰ ਅਤੇ ਪਤੀ ਨੂੰ ਗ੍ਰਿਫਤਾਰ ਕਰ ਲਿਆ।