ਦੁਰਗਾ ਨੌਮੀ ਮੌਕੇ ਬੱਕਰੇ ਦੀ ਬਲੀ ਦੇਣ ਦੌਰਾਨ ਤੇਜ਼ਧਾਰ ਹਥਿਆਰ ਟੁੱਟ ਕੇ 3 ਸਾਲਾ ਬੱਚੇ ਦੀ ਗਰਦਨ ‘ਤੇ ਲੱਗਾ, ਮੌਕੇ ‘ਤੇ ਮੌਤ

0
464

ਰਾਂਚੀ : ਝਾਰਖੰਡ ਦੇ ਗੁਮਲਾ ਜ਼ਿਲ੍ਹੇ ਦੇ ਅਧੀਨ ਪੈਂਦੇ ਘਾਘਰਾ ਥਾਣਾ ਖੇਤਰ ਦੇ ਲਾਲਪੁਰ ਪਿੰਡ ਵਿੱਚ ਦੁਰਗਾ ਨੌਮੀ ਮੌਕੇ ਬੱਕਰੇ ਦੀ ਬਲੀ ਦੇਣ ਦੌਰਾਨ ਦਰਦਨਾਕ ਹਾਦਸਾ ਵਾਪਰ ਗਿਆ। ਜਿਸ ਤੇਜ਼ਧਾਰ ਹਥਿਆਰ ਨਾਲ ਬੱਕਰੇ ਦੀ ਬਲੀ ਦਿੱਤੀ ਜਾ ਰਹੀ ਸੀ, ਉਹ ਦੋਫਾੜ ਹੋ ਗਿਆ ਤੇ ਨੇੜੇ ਖੜ੍ਹੇ ਇਕ ਤਿੰਨ ਸਾਲ ਦੇ ਬੱਚੇ ‘ਤੇ ਵਾਰ ਕੀਤਾ। ਖੂਨ ਨਾਲ ਲੱਥਪੱਥ ਲੜਕੇ ਦੀ ਇਲਾਜ ਲਈ ਹਸਪਤਾਲ ਲਿਜਾਂਦੇ ਸਮੇਂ ਰਸਤੇ ‘ਚ ਮੌਤ ਹੋ ਗਈ।

ਇਸ ਹਾਦਸੇ ਕਾਰਨ ਪੂਰੇ ਪਿੰਡ ਵਿੱਚ ਪੂਜਾ ਦਾ ਉਤਸ਼ਾਹ ਮਾਤਮ ਵਿੱਚ ਬਦਲ ਗਿਆ। ਮ੍ਰਿਤਕ ਬੱਚੇ ਦਾ ਨਾਂ ਵਿਮਲ ਓਰਾਵਾਂ ਹੈ। ਉਸ ਦੇ ਪਰਿਵਾਰ ਦਾ ਬੁਰਾ ਹਾਲ ਹੈ। ਦੱਸਿਆ ਗਿਆ ਕਿ ਪਿੰਡ ਦੇ ਦੁਰਗਾ ਪੂਜਾ ਮੰਡਪ ਵਿੱਚ ਪਰੰਪਰਾ ਅਨੁਸਾਰ ਬੱਕਰਿਆਂ ਦੀ ਬਲੀ ਦਿੱਤੀ ਜਾ ਰਹੀ ਹੈ। ਤੀਸਰੇ ਬੱਕਰੇ ਦੀ ਬਲੀ ਲਈ ਜਿਵੇਂ ਹੀ ਬੱਕਰੇ ਦੀ ਗਰਦਨ ‘ਤੇ ਰੇਤ (ਇੱਕ ਤੇਜ਼ਧਾਰ ਹਥਿਆਰ) ਨਾਲ ਵਾਰ ਕੀਤਾ ਗਿਆ ਤਾਂ ਉਹ ਦੋਫਾੜ ਹੋ ਗਿਆ ਤੇ ਭੀੜ ‘ਚ ਖੜ੍ਹੇ ਦੀਪਕ ਓਰਾਉਂ ਦੇ ਤਿੰਨ ਸਾਲਾ ਪੁੱਤਰ ਵਿਮਲ ਓਰਾਉਂ ਦੀ ਗਰਦਨ ‘ਤੇ ਵੱਜਿਆ। ਇਸ ਨਾਲ ਪੂਜਾ ਸਥਾਨ ‘ਤੇ ਹੰਗਾਮਾ ਹੋ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਾਗੜਾ ਥਾਣੇ ਦੇ ਇੰਚਾਰਜ ਅਮਿਤ ਚੌਧਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕ ਦੇ ਮਾਪਿਆਂ ਦੇ ਬਿਆਨ ਦਰਜ ਕਰ ਲਏ ਹਨ। ਇਸ ਸਬੰਧੀ ਥਾਣੇ ਵਿੱਚ ਐੱਫਆਈਆਰ ਦਰਜ ਕਰਵਾਈ ਜਾਵੇਗੀ। ਇਸ ਹਾਦਸੇ ਤੋਂ ਪਿੰਡ ਦੇ ਲੋਕ ਸਦਮੇ ਵਿੱਚ ਹਨ।