ਮਾਂ ਦੁਰਗਾ ਦੀ ਮੂਰਤੀ ਦੇ ਵਿਸਰਜਨ ਦੌਰਾਨ ਨਦੀ ‘ਚ ਆਇਆ ਤੇਜ਼ ਵਹਾਅ, 8 ਲੋਕਾਂ ਦੀ ਮੌਤ

0
357

ਪੱਛਮੀ ਬੰਗਾਲ| ਜਲਪਾਈਗੁੜੀ ‘ਚ ਮਾਂ ਦੁਰਗਾ ਦੀ ਮੂਰਤੀ ਦੇ ਵਿਸਰਜਨ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਮੂਰਤੀ ਵਿਸਰਜਨ ਦੌਰਾਨ ਮੱਲ ਨਦੀ ‘ਚ ਤੇਜ਼ ਵਹਾਅ ਕਾਰਨ 8 ਲੋਕਾਂ ਦੀ ਮੌਤ ਹੋ ਗਈ। ਜਲਪਾਈਗੁੜੀ ਦੇ ਐਸਪੀ ਦੇਵਰਸ਼ੀ ਦੱਤਾ ਨੇ ਦੱਸਿਆ ਕਿ 20-25 ਲੋਕ ਅਜੇ ਵੀ ਲਾਪਤਾ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ NDRF ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਜਾਣਕਾਰੀ ਮੁਤਾਬਕ ਦੇਰ ਸ਼ਾਮ ਲੋਕ ਮਾਂ ਦੁਰਗਾ ਦੀ ਮੂਰਤੀ ਦਾ ਵਿਸਰਜਨ ਕਰਨ ਲਈ ਮੱਲ ਨਦੀ ‘ਤੇ ਗਏ ਹੋਏ ਸਨ।

ਇਸ ਦੌਰਾਨ ਨਦੀ ‘ਚ ਤੇਜ਼ ਵਹਾਅ ਆਉਣ ਕਾਰਨ ਮੂਰਤੀ ਵਿਸਰਜਨ ਲਈ ਪਾਣੀ ‘ਚ ਦਾਖਲ ਹੋਏ ਕਈ ਲੋਕ ਇਸ ‘ਚ ਫਸ ਗਏ। ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਪ੍ਰਸ਼ਾਸਨ ਨੇ ਜੇਸੀਬੀ ਦੀ ਮਦਦ ਨਾਲ ਲੋਕਾਂ ਦਾ ਪਤਾ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਲਪਾਈਗੁੜੀ ਜ਼ਿਲ੍ਹਾ ਮੈਜਿਸਟਰੇਟ ਮੋਮਿਤਾ ਗੋਦਰਾ ਨੇ ਦੱਸਿਆ ਕਿ ਅਚਾਨਕ ਆਏ ਹੜ੍ਹ ਵਿੱਚ ਲੋਕ ਵਹਿ ਗਏ। ਹੁਣ ਤੱਕ ਅੱਠ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਅਸੀਂ ਲਗਭਗ 60 ਲੋਕਾਂ ਨੂੰ ਬਚਾਇਆ ਹੈ। ਖੋਜ ਅਤੇ ਬਚਾਅ ਕਾਰਜ ਜਾਰੀ ਹੈ।