ਮਧੁਬਨੀ । ਬਿਹਾਰ ਦੇ ਮਧੁਬਨੀ ਜ਼ਿਲੇ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਐੱਸਐੱਚਓ ਤੇ ਇੰਸਪੈਕਟਰ ਨੇ ਜੱਜ ਦੇ ਚੈਂਬਰ ਵਿੱਚ ਦਾਖ਼ਲ ਹੋ ਕੇ ਪਿਸਤੌਲ ਦੀ ਨੋਕ ‘ਤੇ ਉਸ ਦੀ ਕੁੱਟਮਾਰ ਕਰ ਦਿੱਤੀ। ਇਸ ਦੌਰਾਨ ਚੈਂਬਰ ‘ਚੋਂ ਰੌਲਾ ਸੁਣ ਕੇ ਵਕੀਲ ਚੈਂਬਰ ਵੱਲ ਭੱਜੇ ਤੇ ਉਨ੍ਹਾਂ ਨੇ ਥਾਣੇਦਾਰ ਅਤੇ ਇੰਸਪੈਕਟਰ ਤੋਂ ਜੱਜ ਨੂੰ ਬਚਾਇਆ।
ਜਿਸ ਤੋਂ ਬਾਅਦ ਗੁੱਸੇ ‘ਚ ਆਏ ਵਕੀਲਾਂ ਨੇ ਥਾਣੇਦਾਰ ਤੇ ਇੰਸਪੈਕਟਰ ਨੂੰ ਕੋਰਟ ਕੰਪਲੈਕਸ ‘ਚ ਹੀ ਬੰਨ੍ਹ ਲਿਆ। ਜੱਜ ਅਵਿਨਾਸ਼ ਕੁਮਾਰ ਆਪਣੇ ਫੈਸਲੇ ਦੌਰਾਨ ਕਈ ਵਾਰ ਜ਼ਿਲ੍ਹੇ ਦੇ ਐੱਸਪੀ (ਪੁਲਿਸ ਕਪਤਾਨ) ‘ਤੇ ਵੀ ਟਿੱਪਣੀ ਕਰ ਚੁੱਕੇ ਹਨ। ਕਿਸੇ ਮਾਮਲੇ ਵਿੱਚ ਦੋਵਾਂ ਆਰੋਪੀ ਪੁਲਿਸ ਮੁਲਾਜ਼ਮਾਂ ਨੇ ਅਦਾਲਤ ਵਿੱਚ ਪੇਸ਼ ਹੋਣਾ ਸੀ, ਇਸ ਦੌਰਾਨ ਉਨ੍ਹਾਂ ਨੇ ਹਮਲਾ ਕਰ ਦਿੱਤਾ।
ਅਵਿਨਾਸ਼ ਕੁਮਾਰ ‘ਤੇ ਹੋਏ ਹਮਲੇ ਦਾ ਹਾਈਕੋਰਟ ਨੇ ਖੁਦ ਨੋਟਿਸ ਲਿਆ
ਇਸ ਘਟਨਾ ਤੋਂ ਬਾਅਦ ਪਟਨਾ ਹਾਈਕੋਰਟ ਨੇ ਏਡੀਜੇ ਅਵਿਨਾਸ਼ ਕੁਮਾਰ ‘ਤੇ ਹੋਏ ਹਮਲੇ ਦਾ ਖੁਦ ਨੋਟਿਸ ਲਿਆ ਹੈ ਤੇ ਬਿਹਾਰ ਦੇ ਡੀਜੀਪੀ ਨੂੰ 29 ਨਵੰਬਰ ਨੂੰ ਸੁਣਵਾਈ ਦੌਰਾਨ ਹਾਜ਼ਰ ਹੋਣ ਦੇ ਨਿਰਦੇਸ਼ ਵੀ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਮਧੁਬਨੀ ਦੀ ਝੰਝਰਪੁਰ ਕੋਰਟ ‘ਚ ADJ-1 ਅਵਿਨਾਸ਼ ਕੁਮਾਰ ਆਪਣੇ ਫੈਸਲਿਆਂ ਲਈ ਕਾਫੀ ਮਸ਼ਹੂਰ ਹਨ। ਹਾਲ ਹੀ ‘ਚ ਐੱਸਪੀ ‘ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ ਦੀ ਜਾਣਕਾਰੀ ਨਹੀਂ ਹੈ।
ਇਸ ਮਾਮਲੇ ਸਬੰਧੀ ਝੰਝਰਪੁਰ ਕੋਰਟ ਦੇ ਸੀਨੀਅਰ ਵਕੀਲ ਤੇ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਬਲਰਾਮ ਸਾਹੂ ਤੇ ਅਰੁਣ ਕੁਮਾਰ ਝਾਅ ਨੇ ਦੱਸਿਆ ਕਿ ਜਦੋਂ ਉਹ ਚੈਂਬਰ ਵਿੱਚ ਪੁੱਜੇ ਤਾਂ ਦੇਖਿਆ ਕਿ ਦੋਵੇਂ ਪੁਲਿਸ ਮੁਲਾਜ਼ਮਾਂ ਨੇ ਏਡੀਜੇ-1 ਅਵਿਨਾਸ਼ ਕੁਮਾਰ ਵੱਲ ਸਰਵਿਸ ਰਿਵਾਲਵਰ ਤਾਣ ਰੱਕਿਆ ਸੀ।
ਇਸ ਦੌਰਾਨ ਉਹ ਉਸ ਦੀ ਕੁੱਟਮਾਰ ਕਰਦੇ ਰਹੇ ਸਨ। ਦੋਵਾਂ ਆਰੋਪੀਆਂ ਦੀ ਪਛਾਣ ਘੋਗਰਡੀਹਾ ਦੇ ਐੱਸਐੱਚਓ ਗੋਪਾਲ ਕ੍ਰਿਸ਼ਨ ਯਾਦਵ ਤੇ ਦੂਜੇ ਸਬ-ਇੰਸਪੈਕਟਰ ਅਭਿਮਨਿਊ ਕੁਮਾਰ ਸਿੰਘ ਵਜੋਂ ਹੋਈ ਹੈ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ