ਬਿਆਸ ਦਰਿਆ ਦਾ ਪਾਣੀ ਵਧਣ ਨਾਲ ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਪਿੰਡਾਂ ‘ਚ ਵੜਿਆ ਪਾਣੀ, ਹਾਲਾਤ ਚਿੰਤਾਜਨਕ

0
1261

ਹੁਸ਼ਿਆਰਪੁਰ| ਪੌਂਗ ਡੈਮ ਦੇ ਗੇਟ ਖੋਲ੍ਹ ਦੇਣ ਨਾਲ ਤੇ ਪਹਾੜਾਂ ਵਿਚ ਕਾਫੀ ਮੀਂਹ ਪੈਣ ਕਾਰਨ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ।

ਪਾਣੀ ਦਾ ਲੈਵਲ ਵਧਣ ਨਾਲ ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਕਈ ਇਲਾਕੇ ਪਾਣੀ ਦੀ ਮਾਰ ਹੇਠ ਆ ਗਏ ਹਨ। ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਕਈ ਪਿੰਡਾਂ ਵਿਚ ਪਾਣੀ ਵੜ ਗਿਆ ਹੈ।

ਲੋਕ ਆਪਣੇ ਸਾਮਾਨ ਤੇ ਮਾਲ ਡੰਗਰ ਨੂੰ ਸੁਰੱਖਿਅਤ ਥਾਵਾਂ ਉਤੇ ਪਹੁੰਚਾਉਣ ਵਿਚ ਲੱਗੇ ਹਨ। ਜਿਸ ਕਾਰਨ ਮਾਹੌਲ ਕਾਫੀ ਚਿੰਤਾਜਨਕ ਦਿਖਾਈ ਦੇ ਰਹੀ ਹੈ। ਲੋਕ ਲੱਕ-ਲੱਕ ਤੱਕ ਚੜ੍ਹੇ ਪਾਣੀ ਵਿਚਾਲੇ ਮੁਸ਼ਕਲਾਂ ਨਾਲ ਜੂਝ ਰਹੇ ਹਨ।

ਇਸੇ ਤਰ੍ਹਾਂ ਭਾਖੜਾ ਦੇ ਗੇਟ ਖੋਲ੍ਹਣ ਨਾਲ ਸਤਲੁਜ ਦਾ ਪਾਣੀ ਦਾ ਪੱਧਰ ਵਧ ਗਿਆ ਹੈ। ਜਿਸ ਕਾਰਨ ਰੋਪੜ ਤੇ ਆਨੰਦਪੁਰ ਸਾਹਿਬ ਦੇ ਪਿੰਡਾਂ ਵਿਚ ਵੀ ਪਾਣੀ ਵੜ ਗਿਆ ਹੈ।