ਅੰਮ੍ਰਿਤਸਰ, 14 ਜੁਲਾਈ | ਬਸੰਤ ਐਵਨਿਊ ਮਹਾਜਨ ਮਿੰਨੀ ਮਾਰਟ ਸਟੋਰ ਵਿਖੇ ਸਵੇਰੇ 6 ਵਜੇ ਦੇ ਕਰੀਬ ਸ਼ਾਟ ਸਰਕਟ ਦੇ ਨਾਲ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ। ਦੁਕਾਨ ਦੇ ਮਾਲਕ ਕਰਨ ਮਹਾਜਨ ਨੇ ਦੱਸਿਆ ਕਿ ਸਵੇਰੇ 6 :30 ਵਜੇ ਦੇ ਕਰੀਬ ਇਲਾਕੇ ਦੇ ਕਿਸੇ ਬੰਦੇ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਤੇ ਅੱਗ ਲੱਗ ਗਈ। ਮੌਕੇ ‘ਤੇ ਦੋ ਫਾਇਰ ਬ੍ਰਿਗੇਡ ਗੱਡੀਆਂ ਵੱਲੋਂ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ।
ਕਰਨ ਮਹਾਜਨ ਨੇ ਦੱਸਿਆ ਕਿ ਅੱਗ ਲੱਗਣ ਦੇ ਨਾਲ ਲਗਭਗ ਦੁਕਾਨ ਦਾ ਸਾਰਾ ਸਮਾਨ ਅਤੇ ਹਜ਼ਾਰਾਂ ਰੁਪਏ ਕੈਸ਼ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਨਾਲ ਲਗਭਗ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋਇਆ।