ਖੰਨਾ ‘ਚ ਆਪਸੀ ਰੰਜਿਸ਼ ਕਾਰਨ ਪੁਲਸ ਮੁਲਾਜ਼ਮ ਦੀ ਕੁੱਟਮਾਰ, ਹਸਪਤਾਲ ‘ਚ ਮੌਤ

0
400

ਲੁਧਿਆਣਾ | ਖੰਨਾ ਪੁਲਿਸ ਵਿੱਚ ਤਾਇਨਾਤ ਇਕ ਹੌਲਦਾਰ ਦੀ ਉਸ ਦੇ ਪਿੰਡ ਹੋਲ ਵਿੱਚ ਆਪਸੀ ਰੰਜਿਸ਼ ਦੌਰਾਨ ਹੋਏ ਝਗੜੇ ਵਿੱਚ ਮੌਤ ਹੋ ਗਈ। ਖੰਨਾ ਪੁਲਿਸ ਨੇ ਮਾਮਲਾ ਦਰਜ ਕਰ ਕੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੰਨਾ ਦੇ ਡੀ.ਐਸ.ਪੀ. ਵਿਲੀਅਮ ਜੈਜੀ ਨੇ ਦੱਸਿਆ ਕਿ ਮ੍ਰਿਤਕ ਖੰਨਾ ਵਿਖੇ ਤਾਇਨਾਤ ਸੀ ਅਤੇ ਪਿੰਡ ਵਿੱਚ ਤਕਰਾਰ ਹੋਣ ਕਾਰਨ ਝਗੜਾ ਹੋ ਗਿਆ, ਜਿਸ ਵਿੱਚ ਮੁਲਾਜ਼ਮ ਸੁਖਵਿੰਦਰ ਸਿੰਘ ਦੇ ਜ਼ਿਆਦਾ ਸੱਟਾਂ ਲਗਣ ਕਾਰਨ ਉਸ ਦੀ ਮੌਤ ਹੋ ਗਈ, ਜਿਸ ‘ਤੇ ਪੁਲਿਸ ਵੱਲੋਂ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।