ਲੁਧਿਆਣਾ ‘ਚ ਗੈਸ ਲੀਕ ਕਾਰਨ 4 ਵਿਅਕਤੀਆਂ ਦੀ ਹਾਲਤ ਬਣੀ ਹੋਈ ਸੀਰੀਅਸ

0
414

ਲੁਧਿਆਣਾ । ਗੈਸ ਲੀਕ ਕਾਰਨ 4 ਵਿਅਕਤੀਆਂ ਦੀ ਹਾਲਤ ਸੀਰੀਅਸ ਬਣੀ ਹੋਈ ਹੈ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਗਿਆਸਪੁਰਾ ਇਲਾਕੇ ਦਾ ਆਡਿਟ ਕਰਨ ਦੇ ਹੁਕਮ ਦਿੱਤੇ ਹਨ, ਜਿੱਥੇ ਇਹ ਹਾਦਸਾ ਵਾਪਰਿਆ ਹੈ ਅਤੇ ਇਲਾਕੇ ਦੇ ਸੀਵਰੇਜ ਦੀ ਵਿਸਤ੍ਰਿਤ ਰਿਪੋਰਟ ਮੰਗੀ ਹੈ। ਉਨ੍ਹਾਂ ਦੱਸਿਆ ਕਿ ਚਾਰ ਹੋਰ ਲੋਕ ਸੀਰੀਅਸ ਸਨ, ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾ ਕਿਹਾ ਕਿ ਲੀਕ ਹੋਣ ਦੇ ਸਰੋਤ ਅਤੇ ਗੈਸ ਦੀ ਕਿਸਮ ਦਾ ਅਜੇ ਪਤਾ ਨਹੀਂ ਲੱਗ ਸਕਿਆ।

पंजाब: लुधियाना में ऑक्सीजन बनाने वाली फैक्ट्री में गैस लीक से मचा हड़कंप,  5 लोग हुए बेहोश - ludhiana gas leakage in oxygen company in punjab 5 people  faint – News18 हिंदी

ਦਰਦਨਾਕ ਹਾਦਸੇ ਦੀ ਖਬਰ ਮਿਲਦਿਆਂ ਹੀ ਸਿਵਲ ਸਰਜਨ ਲੁਧਿਆਣਾ ਡਾਕਟਰ ਹਤਿੰਦਰ ਕੌਰ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਡਾਕਟਰਾਂ ਦੀਆਂ ਟੀਮਾਂ ਨੇ ਹਾਦਸੇ ਦਾ ਸ਼ਿਕਾਰ ਹੋਏ ਗੰਭੀਰ ਜ਼ਖ਼ਮੀਆਂ ਨੂੰ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਈਆਂ। ਡਾਕਟਰ ਹਤਿੰਦਰ ਕੌਰ ਨੇ ਦੱਸਿਆ ਕਿ ਬਹੁਤ ਹੀ ਦਰਦਨਾਕ ਤੇ ਦਿਲ ਕੰਬਾਊ ਹਾਦਸਾ ਵਾਪਰਿਆ ਹੈ। ਸਿਹਤ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਹੀਂ ਵਰਤੀ ਜਾਵੇਗੀ । ਮਾਹਰ ਡਾਕਟਰ ਪੈਰਾ ਮੈਡੀਕਲ ਸਟਾਫ ਸਮੇਤ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਮੈਡੀਕਲ ਸੇਵਾਵਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਮ੍ਰਿਤਕ ਪਰਿਵਾਰਾਂ ਨਾਲ ਵੀ ਦੁੱਖ ਸਾਂਝਾ ਕੀਤਾ।

ਮ੍ਰਿਤਕਾਂ ਵਿੱਚ ਕਵੀਲਾਸ਼ ਸ਼ਾਮਲ ਹੈ ਜੋ ਆਰਤੀ ਕਲੀਨਿਕ ਚਲਾ ਰਿਹਾ ਸੀ। ਮਰਨ ਵਾਲਿਆਂ ਵਿੱਚ ਉਸਦੀ ਪਤਨੀ ਵਰਸ਼ਾ (35) ਅਤੇ ਤਿੰਨ ਬੱਚੇ ਕਲਪਨਾ (16), ਅਭੈ (13) ਅਤੇ ਆਰੀਅਨ (10) ਸ਼ਾਮਲ ਹਨ। ਪਰਿਵਾਰ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਸੀ ਪਰ ਪਿਛਲੇ 20 ਸਾਲਾਂ ਤੋਂ ਪੰਜਾਬ ਵਿੱਚ ਆ ਕੇ ਵਸਿਆ ਹੋਇਆ ਸੀ।

ਇਸ ਤੋਂ ਇਲਾਵਾ ਗੈਸ ਲੀਕ ਕਾਂਡ ਵਿਚ ਸੂਆ ਰੋਡ ‘ਤੇ ਸਥਿਤ ਆਰਤੀ ਕਲੀਨਿਕ ਦੇ ਡਾਕਟਰ ਕਭਿਲੇਸ਼ ਕੁਮਾਰ ਯਾਦਵ, ਉਸ ਦੀ ਪਤਨੀ ਵਰਸ਼ਾ, 13 ਸਾਲਾ ਪੁੱਤਰ ਅਭੈ, 8 ਸਾਲਾ ਨਰਾਇਣ ਅਤੇ 20 ਸਾਲ ਦੀ ਧੀ ਕਲਪਨਾ ਜ਼ਹਿਰੀਲੀ ਗੈਸ ਚੜਨ ਨਾਲ ਮੌਤ ਦੇ ਮੂੰਹ ਵਿਚ ਚਲੇ ਗਏ। ਡਾਕਟਰ ਕਭਿਲਾਸ਼ ਦੇ ਭਰਾ ਅੱਬੂ ਯਾਦਵ ਨੇ ਦੱਸਿਆ ਕਿ ਪਿਛਲੇ 15-20 ਸਾਲਾਂ ਤੋਂ ਮੇਰਾ ਭਤੀਜਾ ਕਲੀਨਿਕ ਚਲਾਉਂਦਾ ਸੀ, ਉਸ ਦੇ ਦੋ ਪੁੱਤਰ ਅਤੇ 1 ਧੀ ਤੋਂ ਇਲਾਵਾ ਪਤਨੀ ਸਮੇਤ ਸਾਰਾ ਪਰਿਵਾਰ ਮੌਤ ਦੇ ਮੂੰਹ ਵਿਚ ਚਲਾ ਗਿਆ ਹੈ।

ਅੱਬੂ ਯਾਦਵ ਨੇ ਦੱਸਿਆ ਕਿ ਮੇਰੇ ਭਤੀਜੇ ਦਾ ਗਿਆਸਪੁਰਾ ਦੇ ਸੂਹਾ ਰੋਡ ‘ਤੇ ਆਰਤੀ ਨਾਮ ਦਾ ਕਲੀਨਿਕ ਹੈ । ਰਾਤ ਨੂੰ ਪਰਿਵਾਰ ਰੋਟੀ ਪਾਣੀ ਖਾ ਕੇ ਸੁੱਤਾ ਪਿਆ ਸੀ, ਅੱਜ ਸਵੇਰੇ ਪੰਜ ਵਜੇ ਕੋਈ ਜ਼ਹਿਰੀਲੀ ਗੈਸ ਨਾਲ ਲੱਗਦੇ ਗੋਇਲ ਡੇਅਰੀ ਤੇ ਕਰਿਆਨਾ ਸਟੋਰ ਤੋਂ ਲੀਕ ਹੋਈ, ਜਿਸ ਕਾਰਨ ਮੇਰੇ ਭਤੀਜੇ ਦਾ ਪੂਰਾ ਪਰਿਵਾਰ ਤਬਾਹ ਹੋ ਗਿਆ ਹੈ।

Ludhiana Gas Leak: Boys, Aged 10 And 13, Among 11 Dead After Gas Leak At  Ludhiana Factory

ਦੱਸ ਦਈਏ ਕਿ ਗਿਆਸਪੁਰਾ ਇਲਾਕੇ ‘ਚ ਸੂਆ ਰੋਡ ‘ਤੇ ਗੈਸ ਲੀਕ ਹੋਣ ਕਾਰਨ ਕੁੱਲ 11 ਵਿਅਕਤੀਆਂ ਦੀ ਮੌਤ ਹੋ ਗਈ। ਜਿਨ੍ਹਾਂ ਵਿੱਚ 5 ਔਰਤਾਂ, 6 ਮਰਦ ਹਨ, ਇਨ੍ਹਾਂ ਵਿੱਚ 10 ਸਾਲ ਅਤੇ 13 ਸਾਲ ਦੇ 2 ਬੱਚੇ ਹਨ। ਗੈਸ ਕਿੱਥੋਂ ਲੀਕ ਹੋਈ, ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।

गैस लीकेज से प्रभावित इलाके में लोगों की आवाजाही रोकने के लिए बैरिकेडिंग की गई है।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਰੇ ਮਾਮਲੇ ਦੀ ਪੜਤਾਲ ਲਈ ਐਨਡੀਆਰਐਫ ਦੀ ਟੀਮ ਨੂੰ ਸੱਦਿਆ ਗਿਆ ਹੈ। ਲੁਧਿਆਣਾ ਪਹੁੰਚਣ ਤੋਂ ਐਨਡੀਆਰਐਫ ਦੀ ਟੀਮ ਸਾਰੇ ਮਾਮਲੇ ਦੀ ਪੜਤਾਲ ਕਰਕੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਏਗੀ। ਦੱਸਿਆ ਜਾ ਰਿਹਾ ਹੈ ਕਿ ਆਸ-ਪਾਸ ਦੇ ਘਰਾਂ ਦੇ ਲੋਕ ਆਪਣੇ ਘਰਾਂ ਵਿਚ ਬੇਹੋਸ਼ ਹੋ ਗਏ ਹਨ ਅਤੇ ਕੋਈ ਵੀ ਉਥੇ ਜਾਣ ਦੇ ਯੋਗ ਨਹੀਂ ਹੈ। ਸੂਤਰਾਂ ਅਨੁਸਾਰ ਗੈਸ ਲੀਕ ਹੋਣ ਕਾਰਨ ਜੋ ਵੀ 300 ਮੀਟਰ ਦੇ ਘੇਰੇ ਵਿੱਚ ਜਾ ਰਿਹਾ ਹੈ, ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ ਅਤੇ ਉਹ ਵਾਪਸ ਆ ਰਿਹਾ ਹੈ।

ਫਾਇਰ ਬ੍ਰਿਗੇਡ ਦੇ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇੱਥੇ ਸਥਿਤ ਆਰਤੀ ਕਲੀਨਿਕ ਅਤੇ ਇੱਕ ਹੋਰ ਦੁਕਾਨ ਤੋਂ 10 ਵਿਅਕਤੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਹੈ। ਪ੍ਰਸ਼ਾਸਨ ਨੂੰ ਪਤਾ ਲਗਾਉਣ ਵਿਚ ਮੁਸ਼ਕਿਲ ਹੋ ਰਹੀ ਹੈ ਕਿ ਹਾਦਸਾ ਕਿੰਝ ਵਾਪਰਿਆ।

ਪੁਲਿਸ ਅਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਉੱਥੇ ਰਾਹਤ ਕਾਰਜ ਕੀਤੇ ਜਾ ਰਹੇ ਹਨ। ਮੌਕੇ ‘ਤੇ ਸਮਾਜਿਕ ਸੰਸਥਾਵਾਂ ਦੀਆਂ ਐਂਬੂਲੈਂਸਾਂ ਵੀ ਪਹੁੰਚ ਗਈਆਂ ਹਨ ਅਤੇ ਬੇਹੋਸ਼ ਹੋਏ ਲੋਕਾਂ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।