ਔਲਾਦ ਨਾ ਹੋਣ ਕਾਰਨ ਸੱਸ ਨੂੰਹ ਨੂੰ ਲੈ ਗਈ ਤਾਂਤਰਿਕ ਕੋਲ, ਅਗਲੇ ਨੇ ਅੱਗੋਂ ਹੋਰ ਹੀ ਚੰਦ ਚਾੜ੍ਹ’ਤਾ

0
374

ਨੰਗਲ| ਨੰਗਲ ਪੁਲਿਸ ਨੇ ਵਿਆਹੁਤਾ ਦੀ ਸ਼ਿਕਾਇਤ ਉਤੇ ਸੱਸ ਤੇ ਇਕ ਤਾਂਤਰਿਕ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਫੜੇ ਗਏ ਤਾਂਤਰਿਕ ਉਤੇ ਵਿਆਹੁਤਾ ਔਰਤ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼ ਹੈ।

ਥਾਣਾ ਇੰਚਾਰਜ ਦਾਨਿਸ਼ਵੀਰ ਨੇ ਦੱਸਿਆ ਕਿ ਸਬ ਡਵੀਜ਼ਨ ਨੰਗਲ ਦੇ ਇਕ ਪਿੰਡ ਦੀ ਰਹਿਣ ਵਾਲੀ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦਾ ਵਿਆਹ 2017 ਵਿਚ ਹੋਇਆ ਸੀ ਪਰ ਬੱਚਾ ਨਾ ਹੋਣ ਕਾਰਨ ਉਸਦੀ ਸੱਸ ਉਸਨੂੰ ਪਿੰਡ ਦੇ ਹੀ ਇਕ ਤਾਂਤਰਿਕ ਕੋਲ ਲੈ ਗਈ। ਇਸ ਤੋਂ ਬਾਅਦ ਤਾਂਤਰਿਕ ਨੇ ਹਵਨ ਕਰਵਾਉਣ ਦੀ ਗੱਲ ਕਹੀ।

ਤਾਂਤਰਿਕ ਨੇ ਨਾਲ ਹੀ ਕਿਹਾ ਕਿ ਇਹ ਹਵਨ ਕੁਝ ਗੰਦਾ ਹੁੰਦਾ ਹੈ। ਇਸਦੇ ਬਾਵਜੂਦ ਸਹੁਰਾ ਪਰਿਵਾਰ ਇਹ ਹਵਨ ਕਰਨ ਲਈ ਰਾਜ਼ੀ ਹੈ ਗਿਆ ਤੇ ਤਾਂਤਰਿਕ ਨੇ ਉਨ੍ਹਾਂ ਦੇ ਘਰ ਆ ਕੇ ਹਵਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਤਾਂਤਰਿਕ ਨੇ ਉਸਦੀ ਸੱਸ ਨੂੰ ਬਾਹਰ ਕੱਢ ਕੇ ਉਸਨੂੰ ਨੰਗਾ ਕਰ ਦਿੱਤਾ ਤੇ ਸ਼ਹਿਦ ਤੇ ਕੇਲੇ ਨਾਲ ਉਸ ਨਾਲ ਕਥਿਤ ਤੌਰ ਉਤੇ ਅਸ਼ਲੀਲ ਹਰਕਤਾਂ ਕੀਤੀਆਂ।