ਚੰਡੀਗੜ੍ਹ ‘ਚ ਪੀਣ ਵਾਲੇ ਪਾਣੀ ਦਾ ਸੰਕਟ : ਪ੍ਰਾਈਵੇਟ ਟੈਂਕਰਾਂ ਵਾਲੇ ਮਨਮਰਜ਼ੀ ‘ਤੇ ਉਤਰੇ; 500 ਵਾਲਾ ਟੈਂਕਰ ਦੇ ਰਹੇ 3 ਹਜ਼ਾਰ ‘ਚ

0
1281

ਚੰਡੀਗੜ੍ਹ| ਪਾਣੀ ਦੀ ਪਾਈਪਲਾਈਨ ਟੁੱਟਣ ਕਾਰਨ ਸ਼ਹਿਰ ਵਿਚ ਪਾਣੀ ਦਾ ਸੰਕਟ ਵਧ ਗਿਆ ਹੈ। ਚੰਡੀਗੜ੍ਹ ਸ਼ਹਿਰ ਦੇ ਕਈ ਹਿੱਸਿਆਂ ‘ਚ ਘੱਟ ਪ੍ਰੈਸ਼ਰ ਨਾਲ ਪਾਣੀ ਆ ਰਿਹਾ ਹੈ ਜਦੋਂਕਿ ਮਨੀਮਾਜਰਾ ਵਿੱਚ ਵੀ ਮੇਨ ਪਾਈਪ ਲਾਈਨ ਟੁੱਟਣ ਕਾਰਨ ਪਾਣੀ ਵਗਦਾ ਰਿਹਾ। ਮੰਗਲਵਾਰ ਨੂੰ ਤਾਂ ਲੋਕਾਂ ਨੇ ਬਚੇ ਹੋਏ ਪਾਣੀ ਨਾਲ ਕੰਮ ਚਲਾ ਲਿਆ, ਪਰ ਬੁੱਧਵਾਰ ਨੂੰ ਸਵੇਰ ਤੋਂ ਹੀ ਪਾਣੀ ਦੀ ਭਾਰੀ ਕਿੱਲਤ ਸ਼ੁਰੂ ਹੋ ਗਈ। ਲੋਕਾਂ ਦੇ ਘਰਾਂ ‘ਚ ਪੀਣ ਲਈ ਪਾਣੀ ਵੀ ਨਹੀਂ ਬਚਿਆ। ਪੂਰਾ ਮਨੀਮਾਜਰਾ 24 ਵਾਟਰ ਟੈਂਕਰਾਂ ‘ਤੇ ਆਧਾਰਿਤ ਹੈ। ਅਜਿਹੀ ਸਥਿਤੀ ਵਿੱਚ ਪਾਣੀ ਨਹੀਂ ਪਹੁੰਚ ਰਿਹਾ ਹੈ।

ਮੰਗਲਵਾਰ ਨੂੰ ਚਾਰ ਲੱਖ ਲੀਟਰ ਤੋਂ ਵੱਧ ਪਾਣੀ ਦੀ ਸਪਲਾਈ ਹੋਈ। ਇਸ ਦੇ ਬਾਵਜੂਦ ਇਹ ਸਭ ਲਈ ਊਠ ਦੇ ਮੂੰਹ ਵਿਚ ਜ਼ੀਰੇ ਸਮਾਨ ਹੈ। ਹੁਣ ਪਾਈਪ ਲਾਈਨ ਦੀ ਮੁਰੰਮਤ ‘ਚ ਦੋ ਦਿਨ ਹੋਰ ਲੱਗਣਗੇ। ਅਜਿਹੇ ‘ਚ ਲੋਕਾਂ ਦੀਆਂ ਮੁਸ਼ਕਿਲਾਂ ਦਿਨ-ਬ-ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਮਨੀਮਾਜਰਾ ਵਿੱਚ ਨਗਰ ਨਿਗਮ ਵੱਲੋਂ ਟੈਂਕਰ ਦੇਰੀ ਜਾਂ ਨਾ ਮਿਲਣ ਕਾਰਨ ਕੁਝ ਲੋਕਾਂ ਨੇ ਪ੍ਰਾਈਵੇਟ ਲੋਕਾਂ ਤੋਂ ਪਾਣੀ ਦੇ ਟੈਂਕਰ ਮੰਗਵਾ ਲਏ।

ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜੋ ਟੈਂਕਰ ਆਮ ਤੌਰ ‘ਤੇ 500 ਰੁਪਏ ‘ਚ ਮਿਲਦਾ ਸੀ, ਹੁਣ 1000 ਤੋਂ 3000 ਰੁਪਏ ਤਕ ਵਸੂਲੇ ਜਾ ਰਹੇ ਹਨ। ਕਈ ਘਰ ਅਜਿਹੇ ਸਨ ਜੋ ਪਾਣੀ ਦੇ ਟੈਂਕਰ ਲਈ ਸਵੇਰ ਤੋਂ ਹੀ ਕੰਟਰੋਲ ਰੂਮ, ਹੈਲਪਲਾਈਨ ਨੰਬਰ ‘ਤੇ ਅਧਿਕਾਰੀਆਂ ਨੂੰ ਫੋਨ ਕਰਦੇ ਰਹੇ। ਪਰ ਸ਼ਾਮ ਤਕ ਵੀ ਪਾਣੀ ਦੇ ਟੈਂਕਰ ਆਪਣੀ ਥਾਂ ਨਹੀਂ ਪਹੁੰਚੇ।

ਮਨੀਮਾਜਰਾ ਦੀਆਂ ਤੰਗ ਗਲੀਆਂ ਵਿੱਚ ਪਾਣੀ ਦੇ ਟੈਂਕਰ ਨਾ ਆਉਣ ਕਾਰਨ ਲੋਕਾਂ ਨੂੰ ਪਾਣੀ ਲਿਜਾਣ ਵਿੱਚ ਹੋਰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਰਸ਼ਨੀ ਬਾਗ, ਮਾੜੀ ਵਾਲਾ ਟਾਊਨ, ਪਿਪਲੀ ਵਾਲਾ ਟਾਊਨ ਆਦਿ ਇਲਾਕੇ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ