ਅੰਮ੍ਰਿਤਸਰ ਦੇ SMO ਡਾ. ਅਰੁਣ ਸ਼ਰਮਾ ਦੀ ਕੋਰੋਨਾ ਵਾਇਰਸ ਨਾਲ ਮੌਤ

0
2614

ਅੰਮ੍ਰਿਤਸਰ . ਪੰਜਾਬ ਦੇ ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਸਿਵਲ ਹਸਪਤਾਲ ਅੰਮ੍ਰਿਤਸਰ ਦੇ ਸੀਨੀਅਰ ਮੈਡੀਕਲ ਅਫਸਰ ਡਾ ਅਰੁਣ ਸ਼ਰਮਾ ਦੀ ਕੋਰੋਨਾ ਵਾਇਰਸ ਦੇ ਨਾਲ ਮੌਤ ਹੋ ਗਈ ਹੈ। 54 ਸਾਲ ਦੇ ਐਸਐਮਓ ਨੂੰ ਕਰੀਬ 10 ਦਿਨ ਪਹਿਲਾਂ ਕੋਰੋਨਾ ਦੀ ਲਾਗ ਲੱਗ ਗਈ ਸੀ। ਕੁਝ ਦਿਨਾਂ ਪਹਿਲਾਂ ਉਹਨਾਂ ਦੀ ਇਕ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ਵਿਚ ਉਹ ਪੰਜਾਬੀ ਗਾਣਾ ਗਾ ਰਹੇ ਹਨ। ਪਰ ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਰਾਤ ਉਹਨਾਂ ਦੀ ਤਬੀਅਤ ਬਹੁਤ ਖਰਾਬ ਹੋ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਦਮ ਤੋੜ ਦਿੱਤਾ। ਉਹਨਾਂ ਦੇ ਦੇਹਾਂਤ ਤੇ ਸ਼ਹਿਰ ਦੇ ਡਾਕਟਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।