ਕਾਂਗਰਸ ਲੀਡਰ ਡਾ . ਜਸਲੀਨ ਸੇਠੀ ਨੇ ਆਪਣਾ ਰਾਜਾਂ ਨੂੰ ਵਾਪਸ ਪਰਤ ਰਹੀਆਂ ਮਜ਼ਦੂਰ ਔਰਤਾਂ ਨੂੰ ਸੈਨੇਟਰੀ ਪੈਡ ਵੰਡੇ

0
527

ਜਲੰਧਰ . ਕੋਰੋਨਾ ਕਰਕੇ ਬੰਦ ਹੋਏ ਕੰਮਕਾਰ ਦੀ ਥੌੜ ਹੁੰਦਿਆ ਪ੍ਰਵਾਸੀ ਮਜ਼ਦੂਰ ਆਪਣੇ ਰਾਜਾਂ ਨੂੰ ਵਾਪਸ ਵਰਤ ਰਹੇ ਹਨ। ਅੱਜ ਜਲੰਧਰ ਜਿਲ੍ਹਾ ਮਹਿਲਾ ਕਾਂਗਰਸ ਕੌਸਲਰ ਵਾਰਡ ਨੰਬਰ-20 ਡਾ . ਜਸਲੀਨ ਸੇਠੀ ਨੇ ਕਾਂਗਰਸ ਵਰਕਰਾਂ ਨਾਲ ਮਿਲ ਕੇ “ਮਾਣ” ਤਹਿਤ ਸ਼੍ਰਮਿਕ ਟ੍ਰੇਨ ਰਾਹੀ ਘਰ ਵਾਪਸ ਪਰਤ ਰਹੀਆਂ ਮਜ਼ਦੂਰ ਔਰਤਾਂ ਨੂੰ ਸੈਨੇਟਰੀ ਪੈਡ ਵੰਡੇ।

ਡਾ . ਸੇਠੀ ਨੇ ਕਿਹਾ ਸਾਡੀ ਆਲ ਇੰਡੀਆ ਮਹਿਲਾ ਕਾਂਗਰਸ ਦੇ ਪ੍ਰਧਾਨ ਸੁਸ਼ਮਿਤਾ ਦੇਵ ਜੀ, ਪੰਜਾਬ ਦੇ ਪ੍ਰਧਾਨ ਮਮਤਾ ਦੱਤਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਣ ਮੁਹਿੰਮ ਦੀ ਸ਼ੁਰੂਆਤ ਜਲੰਧਰ ਦੇ ਰੇਲਵੇਂ ਸਟੇਸ਼ਨ ਤੋਂ ਕੀਤੀ। ਇਹ ਮੁਹਿੰਮ ਦੀ ਸ਼ੁਰੂਆਤ ਜਲੰਧਰ ਦੇ ਰੇਲਵੇਂ ਸਟੇਸ਼ਨ ਤੋਂ ਕੀਤੀ। ਇਹ ਮਹਿੰਮ 28 ਜੂਨ ਤੱਕ ਚੱਲੇਗੀ। ਇਸ ਮੁਹਿੰਮ ਤਹਿਤ ਪ੍ਰਵਾਸੀ ਔਰਤਾਂ ਨੂੰ ਇਹ ਸੈਨੇਟਰੀ ਪੈਡ ਦਿੱਤੇ ਜਾਣਗੇ। ਔਰਤਾਂ ਦੀ ਹਾਈਜਿਨ ਨੂੰ ਸੋਚਦੇ ਹੋਏ ਇਹ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਹੈ। ਕਿਉਂਕਿ ਹਾਈਜਿਨ ਅਗਰ ਨਾ ਕੀਤੀ ਗਈ ਤਾਂ ਔਰਤਾਂ ਨੂੰ ਕਈ ਤਰ੍ਹਾਂ ਬਿਮਾਰੀਆਂ ਲੱਗ ਸਕਦੀਆਂ ਹਨ। ਇਸ ਮੌਕੇ ਮਹਿੰਦਰ ਕੌਰ, ਸ਼ੀਲਾ ਰਾਣੀ, ਸ਼ਬਨਮ, ਗੁਰਮੀਤ ਕੌਰ, ਅਨੂੰ ਗੁਪਤਾ, ਕਿਰਨ ਗਰੋਵਰ, ਮੀਨਾਕਸ਼ੀ ਹਾਜ਼ਰ ਸਨ।