ਜਲੰਧਰ . ਡਾ. ਜਸਬੀਰ ਰਿਸ਼ੀ ਡੀਏਵੀ ਯੂਨੀਵਰਸਿਟੀ ਜਲੰਧਰ ਦੇ ਨਵੇਂ ਵਾਇਰਸ ਚਾਂਸਲਰ ਬਣ ਗਏ ਹਨ। ਇਸ ਤੋਂ ਪਹਿਲਾਂ ਉਹ ਯੂਨੀਵਰਸਿਟੀ ‘ਚ ਹੀ ਡੀਨ ਸਟੂਡੈਂਟਸ ਵੈੱਲਫੇਅਰ ਦੇ ਅਹੁਦੇ ‘ਤੇ ਸੇਵਾਵਾਂ ਨਿਭਾ ਰਹੇ ਸਨ।
ਡਾ. ਜਸਬੀਰ ਰਿਸ਼ੀ ਨੇ ਸਾਈਕੋਲੋਜੀ ਵਿਸ਼ੇ ਵਿਚ ਡਾਕਟਰੇਟ ਕੀਤੀ ਹੋਈ ਹੈ। ਉਹਨਾਂ ਨੂੰ 33 ਸਾਲ ਪੜ੍ਹਾਉਣ ਦੇ ਨਾਲ ਜਲੰਧਰ ਦੂਰਦਰਸ਼ਨ ‘ਤੇ ਸੇਵਾਵਾਂ ਨਿਭਾਉਣ ਦਾ ਵੀ ਸੁਭਾਗ ਪ੍ਰਾਪਤ ਹੈ।
ਡਾ. ਰਿਸ਼ੀ ਨੇ 5 ਕਿਤਾਬਾਂ ਵੀ ਲਿਖੀਆਂ ਹਨ। ਡੀਏਵੀ ਯੂਨੀਵਰਸਿਟੀ ਆਉਣ ਤੋਂ ਪਹਿਲਾਂ ਉਹ ਜਲੰਧਰ ਦੇ ਐਚਐਮਵੀ ਕਾਲਜ ਵਿਚ ਸਾਈਕੋਲੋਜੀ ਵਿਭਾਗ ਦੇ ਮੁੱਖੀ ਰਹੇ ਹਨ। ਉਹਨਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਬਹੁਤ ਪਿਆਰ ਹੈ ਤੇ ਸਮੇਂ-ਸਮੇਂ ਤੇ ਕੋਈ ਨਾ ਕੋਈ ਪ੍ਰੋਗਰਾਮ ਕਰਵਾ ਕੇ ਵਿਦਿਆਰਥੀਆਂ ਦੀ ਬਹੁਪੱਖੀ ਪ੍ਰਤਿਭਾ ਨੂੰ ਨਿਖਾਰਨ ਲਈ ਤੱਤਪਰ ਰਹਿੰਦੇ ਹਨ।
ਇਸ ਤੋਂ ਇਲਾਵਾਂ ਡਾ. ਰਾਜ ਕੁਮਾਰ ਸੇਠ ਡੀਨ ਅਕੈਡਮਿਕਸ ਬਣੇ ਹਨ। ਡਾ. ਰਾਜ ਨੇ ਫਿਜੀਕਸ ਵਿਸ਼ੇ ਵਿਚ ਕੈਨੇਡਾ ਦੀ ਯੌਰਕ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ ਹੋਈ ਹੈ।




































