ਘਰੇਲੂ ਹਿੰਸਾ ਪੀੜਿਤ ਮਹਿਲਾਵਾਂ ‘ਸਖੀ’ ਸੈਂਟਰ ‘ਚ ਕਰਨ ਸ਼ਿਕਾਇਤ, ਸਟਾਫ ਸਿਵਿਲ ਹਸਪਤਾਲ ‘ਚ ਬਣੀ ਨਵੀਂ ਬਿਲਡਿੰਗ ਵਿੱਚ ਹੋਇਆ ਸ਼ਿਫਟ

0
1980

ਜਲੰਧਰ | ਘਰੇਲੂ ਹਿੰਸਾ ਦੀ ਸ਼ਿਕਾਰ ਮਹਿਲਾਵਾਂ ਮਦਦ ਲਈ ‘ਸਖੀ – ਵਨ ਸਟਾਪ ਸੈਂਟਰ’ ਵਿੱਚ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੀਆਂ ਹਨ।

ਇਸ ਸੈਂਟਰ ਵਿੱਚ ਇੱਕੋ ਛੱਤ ਹੇਠਾਂ ਲੋੜੀਦੀਆਂ ਸੇਵਾਵਾਂ ਜਿਵੇਂ ਕਿ ਮੁਫਤ ਕਾਨੂੰਨੀ ਸਹਾਇਤਾ, ਸਾਇਕੋ ਸ਼ੋਸ਼ਲ ਕਾਉਂਸਲਿੰਗ, ਪੁਲਿਸ ਸਹਾਇਤਾ, ਮੈਡੀਕਲ ਸਹਾਇਤਾ, ਆਰਜੀ ਤੌਰ ‘ਤੇ ਆਸਰਾ ਆਦਿ ਪ੍ਰਦਾਨ ਕੀਤਾ ਜਾਂਦਾ ਹੈ।

ਇਹ ਦਫਤਰ ਵੀਰਵਾਰ 28 ਜਨਵਰੀ ਤੋਂ  ਨਵੀਂ ਬਿਲਡਿੰਗ ਵਿੱਚ ਸ਼ਿਫਟ ਹੋ ਗਿਆ ਹੈ। ਨਵੀਂ ਬਿਲਡਿੰਗ ਸਿਵਿਲ ਹਸਪਤਾਲ ਵਿੱਚ ਮਲੇਰੀਆ ਵਿਭਾਗ ਦੇ ਨੇੜੇ ਹੈ।

ਜਿਲਾ ਪ੍ਰੋਗ੍ਰਾਮ ਅਫਸਰ ਗੁਰਮਿੰਦਰ ਰੰਧਾਵਾ ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਮਈ 2017 ਤੋ ਜੱਚਾ-ਬੱਚਾ ਵਾਰਡ ਵਿੱਚ ਸੀ ਜੋ ਕਿ ਹੁਣ ਨਵੀਂ ਬਿਲਡਿੰਗ ਵਿੱਚ ਸ਼ਿਫਟ ਹੋ ਚੁੱਕਿਆ ਹੈ।

ਸੈਂਟਰ ਵਿੱਚ ਮਈ 2017 ਤੋ ਹੁਣ ਤੱਕ 380 ਮਾਮਲੇ ਦਰਜ ਹੋਏ ਹਨ।  ਇਨ੍ਹਾਂ ਵਿੱਚ 274 ਮਾਮਲੇ ਘਰੇਲੂ ਹਿੰਸਾ, 17 ਦੁਸ਼ਕਰਮ ਦੇ ਮਾਮਲੇ, 40 ਮਾਮਲੇ ਦਹੇਜ ਅਤੇ ਮਾਨਸਿਕ/ਸਰੀਰਕ ਹਿੰਸਾ, 14 ਕਿੰਡਨੈਪਿਕ/ਮਿਸਿਗ, 4 ਬਰਨ/ਐਸਿਡ ਅਟੈਕ ਅਤੇ 31 ਹੋਰ ਹਿੰਸਾ ਨਾਲ ਸਬੰਧਤ ਹਨ।  ਸੈਂਟਰ ਵੱਲੋਂ ਮਹਿਲਾਵਾ ਨੂੰ ਲੀਗਲ ਕਾਉਂਸਲਿੰਗ ਅਤੇ ਮੁਫਤ ਕਾਨੂੰਨੀ ਸਹਾਇਤਾ ਆਦਿ ਦਿੱਤੇ ਗਏ।