ਕੇਂਦਰ ਸਰਕਾਰ ਵਲੋਂ ਦੀਵਾਲੀ ਦਾ ਤੋਹਫ਼ਾ ! 80 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਨੂੰ ਮਿਲੇਗੀ 20 ਫ਼ੀਸਦੀ ਹੋਰ ਪੈਨਸ਼ਨ

0
458

ਨਵੀਂ ਦਿੱਲੀ, 26 ਅਕਤੂਬਰ | ਕੇਂਦਰ ਸਰਕਾਰ ਦੇ 80 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਨੂੰ ਤਰਸ ਦੇ ਆਧਾਰ ’ਤੇ ਭੱਤੇ ਦੇ ਨਾਂ ‘ਤੇ 20 ਫ਼ੀਸਦੀ ਹੋਰ ਪੈਨਸ਼ਨ ਮਿਲੇਗੀ। ਅਮਲਾ ਲੋਕ ਸ਼ਿਕਾਇਤ ਤੇ ਪੈਨਸ਼ਨ ਮੰਤਰਾਲੇ ਤਹਿਤ ਆਉਣ ਵਾਲੇ ਪੈਨਸ਼ਨ ਤੇ ਪੈਨਸ਼ਨਰ ਭਲਾਈ ਵਿਭਾਗ ਨੇ ਹਾਲ ਹੀ ਵਿਚ ਇਸ ਸਬੰਧ ‘ਚ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਵਿਭਾਗ ਨੇ ਨਵੇਂ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ ਤਾਂ ਜੋ ਕੇਂਦਰ ਸਰਕਾਰ ਦੀ ਸਿਵਲ ਸੇਵਾ ਤੋਂ ਰਿਟਾਇਰ 80 ਸਾਲ ਦੇ ਮੁਲਾਜ਼ਮਾਂ ਨੂੰ ਹੋਰ ਫ਼ਾਇਦਾ ਮਿਲ ਸਕੇ। ਦਿਸ਼ਾ-ਨਿਰਦੇਸ਼ਾਂ ਦਾ ਮਕਸਦ ਇਨ੍ਹਾਂ ਵਾਧੂ ਭੱਤਿਆਂ ਦੇ ਵੇਰਵੇ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣਾ ਹੈ।

ਸੀਸੀਐੱਸ (ਪੈਨਸ਼ਨ) ਰੂਲਜ਼, 2021 ਦੇ ਨਿਯਮ-44 ਦੇ ਉਪ-ਨਿਯਮ-6 ਦੀਆਂ ਮਦਾਂ ਮੁਤਾਬਕ ਰਿਟਾਇਰਡ ਸਰਕਾਰੀ ਮੁਲਾਜ਼ਮ ਤੇ 80-85 ਸਾਲ ਵਾਲਿਆਂ ਨੂੰ 30 ਤੇ 85-90 ਨੂੰ 40 ਫ਼ੀਸਦੀ ਵੱਧ ਪੈਨਸ਼ਨ, 100 ਤੋਂ ਉੱਪਰ ਵਾਲਿਆਂ ਨੂੰ 100 ਫ਼ੀਸਦੀ ਹੋਰ ਪੈਨਸ਼ਨ ਮਿਲੇਗੀ

80 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਹੋਰ ਪੈਨਸ਼ਨ ਜਾਂ ਤਰਸ ਦੇ ਆਧਾਰ ‘ਤੇ ਭੱਤਾ ਲੈਣ ਦੇ ਅਧਿਕਾਰੀ ਹਨ। ਇਸੇ ਦੇ ਮੁਤਾਬਕ, 80 ਤੋਂ 85 ਸਾਲ ਦੇ ਸੀਨੀਅਰ ਨਾਗਰਿਕ ਬੇਸਿਕ ਪੈਨਸ਼ਨ ਦੀ 20 ਫ਼ੀਸਦੀ, 85 ਤੋਂ 90 ਸਾਲ ਦੇ ਸੀਨੀਅਰ ਨਾਗਰਿਕ 30 ਫ਼ੀਸਦੀ, 90 ਤੋਂ 95 ਸਾਲ ਦੇ ਸੀਨੀਅਰ ਨਾਗਰਿਕ 40 ਫ਼ੀਸਦੀ, 95 ਤੋਂ 100 ਸਾਲ ਦੇ ਸੀਨੀਅਰ ਨਾਗਰਿਕ 50 ਫ਼ੀਸਦੀ ਤੇ 100 ਸਾਲ ਤੋਂ ਉੱਪਰ ਦੇ ਸੁਪਰ ਸੀਨੀਅਰਸ 100 ਫ਼ੀਸਦੀ ਵਾਧੂ ਪੈਨਸ਼ਨ ਲੈਣ ਦੇ ਅਧਿਕਾਰੀ ਹੋਣਗੇ।

ਨੋਟੀਫਿਕੇਸ਼ਨ ‘ਚ ਉਦਾਹਰਣ ਦੇ ਕੇ ਵੀ ਦੱਸਿਆ ਗਿਆ ਹੈ। ਜਿਵੇਂ 20 ਅਗਸਤ 1942 ਨੂੰ ਪੈਦਾ ਹੋਇਆ ਕੋਈ ਪੈਨਸ਼ਨਰ ਪਹਿਲੀ ਅਗਸਤ 2022 ਤੋਂ ਬੇਸਿਕ ਪੈਨਸ਼ਨ ਦੇ 20 ਫ਼ੀਸਦੀ ਦੀ ਦਰ ਨਾਲ ਵਾਧੂ ਪੈਨਸ਼ਨ ਦਾ ਅਧਿਕਾਰੀ ਹੋਵੇਗਾ। ਇਸੇ ਤਰ੍ਹਾਂ ਪਹਿਲੀ ਅਗਸਤ 1942 ਨੂੰ ਪੈਦਾ ਹੋਇਆ ਪੈਨਸ਼ਨਰ ਵੀ ਪਹਿਲੀ ਅਗਸਤ 2022 ਤੋਂ ਬੇਸਿਕ ਪੈਨਸ਼ਨ ਦੇ 20 ਫ਼ੀਸਦੀ ਦੀ ਦਰ ਨਾਲ ਵਾਧੂ ਪੈਨਸ਼ਨ ਦਾ ਹੱਕਦਾਰ ਹੋਵੇਗਾ।

ਯਾਨੀ ਪੈਨਸ਼ਨਰ ਜਿਸ ਮਹੀਨੇ ‘ਚ ਯੋਗਤਾ ਦੀ ਉਮਰ ਪੂਰੀ ਕਰੇਗਾ, ਉਹ ਉਸੇ ਮਹੀਨੇ ਦੀ ਪਹਿਲੀ ਤਰੀਕ ਤੋਂ ਵਾਧੂ ਪੈਨਸ਼ਨ ਦਾ ਅਧਿਕਾਰੀ ਹੋਵੇਗਾ। ਸਾਰੇ ਪੈਨਸ਼ਨਰਾਂ ਨੂੰ ਬਿਨਾਂ ਦੇਰੀ ਉਨ੍ਹਾਂ ਦੇ ਜਾਇਜ਼ ਲਾਭ ਮਿਲਣ, ਇਹ ਯਕੀਨੀ ਬਣਾਉਣ ਲਈ ਵਿਭਾਗ ਨੇ ਬਦਲਾਅ ਦੀ ਜਾਣਕਾਰੀ ਦਾ ਪ੍ਰਸਾਰ ਕਰਨ ਲਈ ਪੈਨਸ਼ਨ ਵੰਡ ‘ਚ ਸ਼ਾਮਲ ਸਾਰੇ ਵਿਭਾਗਾਂ ਤੇ ਬੈਂਕਾਂ ਨੂੰ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)