ਗੁਰਦਾਸਪੁਰ, 15 ਅਕਤੂਬਰ | ਦੀਨਾਨਗਰ ਦੇ ਪਿੰਡ ਝਾਂਗੀ ਸਵਰੂਪ ਦਾਸ ਦੀ ਰਹਿਣ ਵਾਲੀ ਦਿਵਿਆਨੀ ਪਤਨੀ ਗੌਰਵ ਸੈਣੀ ਨੇ ਜੱਜ ਬਣ ਕੇ ਪਰਿਵਾਰ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਕਿਸਾਨ ਪਰਿਵਾਰ ਦੀ ਨੂੰਹ ਵੱਲੋਂ ਦਿੱਤੇ ਗਏ ਇਮਤਿਹਾਨਾਂ ਤੋਂ ਬਾਅਦ ਉਸ ਨੂੰ ਬਤੌਰ ਜੱਜ ਚੁਣ ਲਿਆ ਗਿਆ ਹੈ। ਇਸ ਤੋਂ ਬਾਅਦ ਪਰਿਵਾਰ ‘ਚ ਖ਼ੁਸ਼ੀ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ ਦਿਵਿਆਨੀ ਪਤਨੀ ਗੌਰਵ ਸੈਣੀ ਨੇ BC ਕੈਟਾਗਰੀ ਵਿਚ 562 ਅੰਕ ਪ੍ਰਾਪਤ ਕਰਕੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਦਿਵਿਆਨੀ ਦੀਨਾਨਗਰ ਦੇ ਇਲਾਕੇ ਦੀ ਪਹਿਲੀ ਨੂੰਹ ਹੈ, ਜੋ ਜੱਜ ਬਣੀ ਹੈ। ਦਿਵਿਆਨੀ ਨੂੰ ਜੱਜ ਬਣਨ ‘ਤੇ ਵਧਾਈ ਦੇਣ ਲਈ ਰਿਸ਼ਤੇਦਾਰ ਅਤੇ ਆਲੇ-ਦੁਆਲੇ ਦੇ ਲੋਕ ਘਰ ਪਹੁੰਚ ਰਹੇ ਹਨ।
ਦਿਵਿਆਨੀ ਨੇ ਦੱਸਿਆ ਕਿ ਉਸਨੇ ਖਾਲਸਾ ਕਾਲਜ ਜਲੰਧਰ ਤੋਂ ਐਲ.ਐਲ.ਬੀ. ਕੀਤੀ ਹੈ। ਅੱਜ ਦੀਨਾਨਗਰ ਵਿਖੇ ਆਪਣੇ ਘਰ ਵਿਚ ਪਹੁੰਚਣ ‘ਤੇ ਇਲਾਕੇ ਦੇ ਲੋਕਾਂ ਅਤੇ ਪਰਿਵਾਰ ‘ਚ ਖ਼ੁਸ਼ੀਆਂ ਦਾ ਮਾਹੌਲ ਬਣ ਗਿਆ।