ਮੋਗਾ | ਬੁਕਣ ਵਾਲਾ ਰੋਡ ਦੇ ਨੇੜੇ ਅੱਜ ਸਵੇਰੇ ਇਕ ਖਾਲੀ ਦੁਕਾਨ 28 ਸਾਲ ਦੀ ਤਲਾਕਸ਼ੁਦਾ ਔਰਤ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਘਟਨਾ ਬਾਰੇ ਪਤਾ ਲੱਗਣ ਉਤੇ ਪੁਲਿਸ ਨੇ ਮੌਕੇ ਉਤੇ ਪੁੱਜ ਕੇ ਔਰਤ ਦੀ ਲਾਸ਼ ਨੂੰ ਹੇਠਾਂ ਲਾਇਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ।
ਇਸ ਸਬੰਧੀ ਜਾਣਕਾਰੀ ਦਿੰਦਿਆ ਔਰਤ ਦੇ ਪਰਿਵਾਰਕ ਜੀਆਂ ਨੇ ਦੱਸਿਆ ਕਿ ਮ੍ਰਿਤਕਾ ਦਾ ਨਾਂ ਹਰਬੀਰ ਕੌਰ ਹੈ। ਉਸ ਦਾ ਤਿੰਨ ਸਾਲ ਪਹਿਲਾਂ ਜਗਰਾਓਂ ਦੇ ਲੜਕੇ ਨਾ ਵਿਆਹ ਹੋਇਆ ਸੀ, ਪਰ ਹੁਣ ਤਿੰਨ ਮਹੀਨੇ ਪਹਿਲਾਂ ਉਸ ਦਾ ਪੰਚਾਇਤੀ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਹਰਬੀਰ ਪਰੇਸ਼ਾਨ ਰਹਿਣ ਲਗੀ ਸੀ। ਉਸ ਨੇ ਰਾਤ ਨੂੰ ਉਨ੍ਹਾਂ ਦੀ ਦੁਕਾਨ ਨੂੰ ਖੋਲ ਕੇ ਉਸ ਵਿਚ ਦੇਰ ਰਾਤ ਪਖੇ ਨਾ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਪੁਲਿਸ ਨੇ ਦੱਸਿਆ ਕਿ ਸੀ ਸੀ ਟੀ ਵੀ ਕੈਮਰਾ ਦੇਖਣ ਤੋਂ ਬਾਅਦ ਸਾਫ਼ ਹੋਇਆ ਹਰਬੀਰ ਰਾਤ 12 ਵਜੇ ਦੇ ਕਰੀਬ ਦੁਕਾਨ ਖੋਲ ਕੇ ਚਲੀ ਜਾਂਦੀ ਅਤੇ ਉਸ ਤੋ ਕਰੀਬ ਢਾਈ ਘੰਟੇ ਬਾਅਦ ਦੋਬਾਰਾ ਆਉਂਦੀ ਤੇ ਦੁਕਾਨ ਅੰਦਰ ਚਲੀ ਜਾਂਦੀ ਅਤੇ ਫੇਰ ਬਾਹਰ ਨਹੀ ਆਂਈ। ਪੁਲਿਸ ਨੇ ਮ੍ਰਿਤਕ ਮਹਿਲਾ ਦੇ ਪਰਿਵਾਰ ਵਾਲਿਆ ਦੇ ਬਯਾਨ ਤੇ ਧਾਰਾ 174 ਦੀ ਕਰਵਾਈ ਕਰ ਕੇ ਔਰਤ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿਤੀ ਹੈ।