ਗੁਆਂਢੀਆਂ ਤੋਂ ਪ੍ਰੇਸ਼ਾਨ ਹੋ ਕੇ ਵਿਅਕਤੀ ਨੇ ਨਿਗਲਿਆ ਜ਼ਹਿਰ, ਮੌਤ, ਜ਼ਮੀਨ ਦਾ ਚੱਲ ਰਿਹਾ ਸੀ ਵਿਵਾਦ

0
679

ਅੰਮ੍ਰਿਤਸਰ | ਗੁਆਂਢੀਆਂ ਤੋਂ ਦੁਖੀ ਹੋ ਕੇ ਵੀਰਵਾਰ ਨੂੰ ਜਤਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।

ਗੁਰਜਿੰਦਰ ਕੌਰ ਦੀ ਸ਼ਿਕਾਇਤ ‘ਤੇ ਪੁਲਿਸ ਨੇ ਉਸ ਦੇ ਪਤੀ ਨੂੰ ਮੌਤ ਲਈ ਉਕਸਾਉਣ ਦੇ ਦੋਸ਼ ‘ਚ ਪਿੰਡ ਸੰਗੋਆਣਾ ਨਿਵਾਸੀ ਹਰਜੀਤ ਸਿੰਘ, ਰਾਜਵਿੰਦਰ ਕੌਰ ਤੇ ਕੇਵਲ ਸਿੰਘ ਨੂੰ ਨਾਮਜ਼ਦ ਕੀਤਾ ਹੈ। ਪੀੜਤ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਜਤਿੰਦਰ ਸਿੰਘ ਨੇ 5 ਮਰਲੇ ਦਾ ਪਲਾਟ ਖਰੀਦਿਆ ਸੀ ਤੇ ਉਕਤ ਮੁਲਜ਼ਮ ਦੀ ਜ਼ਮੀਨ ਵੀ ਪਲਾਟ ਨਾਲ ਲੱਗਦੀ ਹੈ।

ਮੁਲਜ਼ਮ ਉਸ ਨੂੰ ਮਕਾਨ ਨਹੀਂ ਬਣਾਉਣ ਦੇ ਰਹੇ ਸਨ ਤੇ ਵਾਰ-ਵਾਰ ਕਹਿ ਰਹੇ ਸਨ ਕਿ ਉਨ੍ਹਾਂ ਦੀ ਜ਼ਮੀਨ ਵੀ ਉਸ ਦੇ ਪਲਾਟ ਨਾਲ ਲੱਗਦੀ ਹੈ, ਪਹਿਲਾਂ ਉਹ ਪੈਮਾਇਸ਼ ਕਰਵਾ ਲੈਣ। ਦੂਜੇ ਪਾਸੇ ਏਐਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।