ਧੱਕੇਸ਼ਾਹੀ ਤੋਂ ਪ੍ਰੇਸ਼ਾਨ ਹੋ ਕੇ ਵਿਅਕਤੀ ਨੇ ਦਿੱਤੀ ਜਾਨ, ਮਰਨ ਤੋਂ ਪਹਿਲਾਂ ਬਣਾਈ ਵੀਡੀਓ, ਫੋਨ ‘ਚ ਛੱਡ ਗਿਆ ਮੌਤ ਦਾ ਕਾਰਨ, ਪੜ੍ਹੋ ਪੂਰੀ ਖਬਰ

0
1572

ਸੰਗਰੂਰ | ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੋਂ ਦੇ ਜੋਗਿੰਦਰ ਬਸਤੀ ਦੇ ਵਿਅਕਤੀ ਨੇ ਲੋਕਾਂ ਤੋਂ ਪ੍ਰੇਸ਼ਾਨ ਹੋ ਕੇ ਜਾਨ ਦੇ ਦਿੱਤੀ। ਥਾਣਾ ਭਵਾਨੀਗੜ੍ਹ ਦੇ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਸਰਬਜੀਤ ਕੌਰ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਪਤੀ ਬੁੱਧ ਸਿੰਘ ਡਾ. ਸਿੰਗਲਾ ਕੋਲ ਡਰਾਈਵਰੀ ਕਰਦਾ ਸੀ।

6 ਤਰੀਕ ਨੂੰ ਉਸ ਦਾ ਪਤੀ ਰੋਜ਼ਾਨਾ ਵਾਂਗ ਸ਼ਾਮ ਨੂੰ ਘਰ ਆ ਗਿਆ ਸੀ। ਰਾਤ ਸਾਢੇ ਕੁ 10 ਵਜੇ ਉਸ ਦਾ ਪਤੀ ਵਿਹੜੇ ਵਿਚ ਉਲਟੀਆਂ ਕਰਨ ਲੱਗ ਪਿਆ, ਜਿਸ ’ਤੇ ਆਪਣੇ ਭਾਣਜੇ ਨੂੰ ਬੁਲਾ ਕੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ। ਡਾਕਟਰਾਂ ਨੇ ਬੁੱਧ ਸਿੰਘ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ 10 ਜਣਿਆਂ ਖ਼ਿਲਾਫ਼ ਮਰਨ ਲਈ ਮਜਬੂਰ ਕਰਨ ਦਾ ਮਾਮਲਾ ਦਰਦ ਕੀਤਾ ਹੈ। ਬੁੱਧ ਸਿੰਘ ਦੀ ਪਤਨੀ ਮੁਤਾਬਕ ਉਸ ਦੇ ਪਤੀ ਨੇ ਪਰਚੀ ’ਤੇ ਵੀ ਇਨ੍ਹਾਂ ਵਿਅਕਤੀਆਂ ਨੇ ਨਾਂ ਲਿਖ ਕੇ ਦਸਤਖ਼ਤ ਕੀਤੇ ਹਨ।

ਸ਼ਿਕਾਇਤਕਰਤਾ ਮੁਤਾਬਕ ਉਸ ਨੇ ਘਰ ਵਿਚ ਰੱਖੇ ਆਪਣੇ ਪਤੀ ਦੇ ਫੋਨ ਵਿਚ ਵੀਡੀਓ ਦੇਖੀ ਤਾਂ ਹੋਸ਼ ਉੱਡ ਗਏ। ਉਸ ਦਾ ਪਤੀ ਵੀਡੀਓ ਵਿਚ ਦੱਸ ਰਿਹਾ ਸੀ ਕਿ ਬੌਬੀ ਦੇ ਦੋਵੇਂ ਮੁੰਡੇ, ਕਾਲੇ ਪੱਲੇਦਾਰ ਦਾ ਮੁੰਡਾ, ਮਿਸ਼ਰੇ ਪੱਲੇਦਾਰ ਦਾ ਮੁੰਡਾ, ਲਿਬੜੇ ਦਾ ਛੋਟਾ ਮੁੰਡਾ, ਸ਼ਿੰਦੇ ਦਾ ਮੁੰਡਾ, ਚਰਨੀ ਪੰਡਿਤ, ਜਗਦੇਵ ਸਿੰਘ ਬੁੱਟਰ, ਨੰਦ ਆੜ੍ਹਤੀਏ ਦਾ ਮੁੰਡਾ, ਕੌਰੀ ਟਰੱਕ ਵਾਲਾ ਨੇ ਉਸ ਨਾਲ ਧੱਕਾ ਕੀਤਾ ਹੈ, ਉਹ ਬੇਕਸੂਰ ਹੈ ਤੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇ।