ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੋਈ 322, ਇਕ ਮਰੀਜ਼ ਦੀ ਹਾਲਤ ਨਾਜ਼ੁਕ, ਸ਼ਕੀ ਮਾਮਲੇ 14317 – ਵੇਖੋ ਜਿਲ੍ਹਾ ਵਾਰ ਰਿਪੋਰਟ

    0
    3034

    ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜਲੰਧਰ ਤੋਂ ਅੱਜ 9 ਹੋਰ ਮਾਮਲੇ ਸਾਹਮਣੇ ਆਉਣ ਨਾਲ ਪੰਜਾਬ ਵਿੱਚ ਕੋਰੋਨਾ ਮਰੀਜ਼ਾ ਦੀ ਗਿਣਤੀ ਵੱਧ ਕੇ 321 ਹੋ ਗਈ ਹੈ। ਸੂਬੇ ਵਿੱਚ ਸ਼ਕੀ ਮਾਮਲੇ ਵੱਧ ਕੇ 14317 ਹੋ ਗਏ ਹਨ। 84 ਮਰੀਜ਼ ਠੀਕ ਵੀ ਹੋ ਚੁੱਕੇ ਹਨ।

    ਸੂਬੇ ਵਿੱਚ 3507 ਮਰੀਜ਼ਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ, 211 ਕੇਸ ਐਕਟਿਵ ਹਨ। 1 ਮਰੀਜ਼ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਮ੍ਰਿਤਕਾਂ ਦੀ ਕੁਲ ਗਿਣਤੀ 18 ਹੈ।

    ਅੱਜ ਐਸਏਐਸ ਨਗਰ ਮੁਹਾਲੀ ਦੇ 8 ਅਤੇ ਪਠਾਨਕੋਟ ਦੇ 4 ਮਰੀਜ਼ ਠੀਕ ਹੋਏ ਹਨ।

    ਜਲੰਧਰ 78 ਮਰੀਜ਼ਾਂ ਨਾਲ ਕੋਰੋਨਾ ਮਾਮਲਿਆਂ ਵਿੱਚ ਸੂਬੇ ਵਿੱਚ ਪਹਿਲੇ ਨੰਬਰ ਤੇ ਆ ਚੁੱਕਾ ਹੈ। ਅੱਜ ਇਥੇ ਜਿਹੜੇ 9 ਮਰੀਜ਼ ਸਾਹਮਣੇ ਆਏ ਹਨ ਉਹ ਰਾਜ ਨਗਰ, ਰਾਜਾ ਗਾਰਡਨ, ਕਰੋਲ ਬਾਗ, ਬਸਤੀ ਸ਼ੇਖ, ਸੰਤ ਨਗਰ ਇਲਾਕੇ ਦੇ ਹਨ।

    ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

    ਲੜੀ ਨੰ: ਜ਼ਿਲ੍ਹਾਪੁਸ਼ਟੀ ਹੋਏ ਕੇਸਾਂ ਦੀਗਿਣਤੀਕੁੱਲ ਐਕਟਿਵ ਕੇਸਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
    1.ਜਲੰਧਰ785973
    2.ਐਸ.ਏ.ਐਸ. ਨਗਰ6339222
    3.ਪਟਿਆਲਾ616010
    4.ਪਠਾਨਕੋਟ251591
    5.ਐਸ.ਬੀ.ਐਸ. ਨਗਰ201181
    6.ਲੁਧਿਆਣਾ181044
    7.ਅੰਮ੍ਰਿਤਸਰ141112
    8.ਮਾਨਸਾ131030
    9.ਹੁਸ਼ਿਆਰਪੁਰ7151
    10.ਮੋਗਾ4040
    11.ਫ਼ਰੀਦਕੋਟ3210
    12.ਕਪੂਰਥਲਾ3021
    13.ਰੋਪੜ3021
    14.ਸੰਗਰੂਰ3120
    15.ਬਰਨਾਲਾ2011
    16.ਫ਼ਤਹਿਗੜ੍ਹ ਸਾਹਿਬ2020
    17.ਫ਼ਿਰੋਜਪੁਰ1100
    18.ਗੁਰਦਾਸਪੁਰ1001
    19.ਮੁਕਤਸਰ1100
     ਕੁੱਲ3222118418