ਮਾਮੂਲੀ ਵਾਹਨ ਦੀ ਟੱਕਰ ਨੂੰ ਲੈ ਕੇ ਵਿਵਾਦ, ਰੋਡ ‘ਤੇ ਹੀ 7 ਜਣਿਆਂ ਨੇ ਬੇਸਬਾਲਾਂ ਨਾਲ ਕੀਤਾ ਕਤਲ

0
1932

ਫ਼ਤਿਹਗੜ੍ਹ ਸਾਹਿਬ | ਪਿੰਡ ਲਖਨਪੁਰ ‘ਚ ਐਤਵਾਰ ਰਾਤ ਵਾਹਨ ਦੀ ਟੱਕਰ ਨੂੰ ਲੈ ਕੇ ਝਗੜਾ ਹੋਇਆ ਤੇ ਵਿਅਕਤੀ ਦੀ ਬੇਸਬਾਲ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਥਾਣਾ ਖਮਾਣੋਂ ਦੀ ਪੁਲਿਸ ਨੇ 7 ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਬਲਜੀਤ ਸਿੰਘ ਦੀ ਉਮਰ ਕਰੀਬ 45 ਸਾਲ ਹੈ।