ਜਲੰਧਰ, 12 ਸਤੰਬਰ| ਸਕੇ ਭਰਾਵਾਂ ਦੇ ਬਿਆਸ ਦਰਿਆ ਵਿਚ ਛਾਲ ਮਾਰ ਕੇ ਜਾਨ ਦੇਣ ਦੇ ਇਲਜ਼ਾਮਾਂ ਤਹਿਤ ਮਹਿਕਮੇ ਤੋਂ ਡਿਸਮਿਸ ਕੀਤੇ SHO ਨਵਦੀਪ ਸਿੰਘ ਦੀ ਘਰਵਾਲੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਉਤੇ ਭੜਕ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਪਤੀ ਕੋਈ ਨਸ਼ਾ ਤਸਕਰ ਹੁੰਦੇ ਤਾਂ ਉਨ੍ਹਾਂ ਨੂੰ ਮਜੀਠੀਆ ਸਾਬ੍ਹ ਨੇ ਹੀ ਬਚਾਅ ਲੈਣਾ ਸੀ।
ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਕਿ ਨਵਦੀਪ ਨੇ ਮਜੀਠੀਆ ਦੇ ਹਿਸਾਬ ਨਾਲ ਕੰਮ ਨੀ ਕੀਤਾ ਹੋਣਾ ਤਾਂ ਹੀ ਅੱਜ ਉਨ੍ਹਾਂ ਦੀ ਇਹ ਹਾਲਤ ਹੈ। ਜ਼ਿਕਰਯੋਗ ਹੈ ਕਿ ਮਜੀਠੀਆ ਨੇ ਹੀ ਸਭ ਤੋਂ ਪਹਿਲਾਂ ਨਵਦੀਪ ਨੂੰ ਡਿਸਮਿਸ ਕਰਨ ਦੀ ਅਪੀਲ ਸਰਕਾਰ ਨੂੰ ਕੀਤੀ ਸੀ ਤੇ ਹੁਣ ਪ੍ਰੈੱਸ ਕਾਨਫਰੰਸ ਕਰਕੇ ਉਹ ਸਾਡੇ ਘਰ ਦੀਆਂ ਫੋਟੋਆਂ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਰਹੇ ਹਨ।
ਵੇਖੋ ਪੂਰੀ ਵੀਡੀਓ-