ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲਾ ਫਰਵਰੀ ‘ਚ, ਪਹਿਲੀ ਮੀਟਿੰਗ ‘ਚ ਹੋਏ ਵਿਚਾਰ-ਵਟਾਂਦਰੇ

0
12524

ਗੁਰਦਾਸਪੁਰ | ਪੰਜਾਬੀ ਸੱਭਿਆਚਾਰ ਦਾ ਮਿਲ ਪੱਥਰ ਕਹੀ ਜਾਣ ਵਾਲੀ ਸੰਸਥਾ ਲੋਕ ਸੱਭਿਆਚਾਰਕ ਪਿੜ (ਰਜਿ.) ਗੁਰਦਾਸਪੁਰ ਦੇ ਮੈਂਬਰਾਂ ਵੱਲੋਂ ਸਥਾਨ ਰਾਮ ਸਿੰਘ ਦੱਤ ਹਾਲ, ਗੁਰਦਾਸਪੁਰ ਵਿੱਚ ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲੇ ਸਬੰਧੀ ਪਹਿਲੀ ਮੀਟਿੰਗ ਦਾ ਆਗਾਜ਼ ਕੀਤਾ ਗਿਆ।ਪਿੜ ਗੁਰਦਾਸਪੁਰ ਦੇ ਪ੍ਰਧਾਨ ਜੈਕਬ ਮਸੀਹ ਤੇਜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2023 ਵਿੱਚ ਹੋ ਰਹੇ ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲੇ ਬਾਰੇ ਪਿੜ ਕੁਨਬੇ ਦੇ ਸਾਰੇ ਸੂਝਵਾਨ ਮੈਂਬਰਾ ਦੀ ਅੱਜ ਇਕ ਮੀਟਿੰਗ ਬੁਲਾ ਕੇ ਪਿਛਲੇ ਸਾਲ ਹੋਏ ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲੇ ਦੀਆਂ ਗਤੀਵਿਧੀਆਂ ਤੇ ਚਾਂਨਣਾ ਪਾਇਆ ਗਿਆ। ਇਸ ਸਾਲ ਵਿੱਚ ਹੋਣ ਵਾਲੇ ਮੁਕਾਬਲੇ ਦੇ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਅਤੇ ਰੂਪ-ਰੇਖਾ ਉਲੀਕੀ ਗਈ।

ਪੰਜਾਬੀ ਸੱਭਿਆਚਾਰ ਦੀ ਉੱਚੀ ਸੁੱਚੀ-ਸ਼ਾਨ ਨੂੰ ਕਾਇਮ ਰੱਖਣਾ ਹੀ ਪਿੜ ਕੁਨਬੇ ਦੀ ਸੂਚ ਤੇ ਮਿਹਨਤ ਹੈ। ਮੀਟਿੰਗ ਵਿੱਚ ਸਰਦਾਰ ਅਜੈਬ ਸਿੰਘ ਚਾਹਲ, ਬੀਬੀ ਅਮਰੀਕ ਕੌਰ, ਬੀਬੀ ਸਤਿੰਦਰ ਕੌਰ, ਜੈਕਬ ਮਸੀਹ ਤੇਜਾ, ਡਾ.ਐਸ ਯੂਸਫ, ਜਸਬੀਰ ਸਿੰਘ ਮਾਨ, ਕੁਲਵਿੰਦਰ ਕੌਰ, ਗੁਰਮੀਤ ਮਾਹਲ, ਕਵਲੀਨ ਕੌਰ ਭਿੰਡਰ, ਡਾ.ਮਿੰਨੀ ਘੁੰਮਣ, ਸ਼੍ਰੀਮਤੀ ਨੀਨਾ ਜੌਨ, ਕੁਲਮਿੰਦਰ ਕੌਰ, ਸ੍ਰੀਮਤੀ ਪਰਮਜੀਤ ਕੌਰ, ਡਾ.ਗੁਰਬੀਰ ਸਿੰਘ, ਸ.ਪਰਮਜੀਤ ਸਿੰਘ, ਡਾ.ਹੈਪੀ ਵਿਨਸੈੱਟ, ਹਰਜੀਤ ਕੌਰ, ਕੁਲਵੰਤ ਕੌਰ,ਸੁੱਖਾ ਹਾਜ਼ਰ ਸਨ। ਆਖਰ ਵਿੱਚ ਪ੍ਰਧਾਨ ਜੈਕਬ ਮਸੀਹ ਤੇਜਾ ਨੇ ਆਏ ਹੋਏ ਸਾਰੇ ਪਿੜ ਦੇ ਅਹੁਦੇਦਾਰਾਂ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : Telegram )