ਅਪਾਹਿਜ ਭਿਖਾਰੀ ਨੇ ਭੀਖ ਮੰਗ 100 ਪਰਿਵਾਰਾਂ ਨੂੰ ਦਿੱਤਾ ਮਹੀਨੇ ਦਾ ਰਾਸ਼ਨ, ਬਣਿਆ ਮਿਸਾਲ

0
1466

ਪਠਾਨਕੋਟ . ਤੁਸੀਂ ਸੜਕਾਂ ‘ਤੇ ਭਿਖਾਰੀਆਂ ਨੂੰ ਭੀਖ ਮੰਗਦੇ ਤਾਂ ਜ਼ਰੂਰ ਵੇਖਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਭਿਖਾਰੀ ਦੀ ਖਬਰ ਦੱਸਣ ਜਾ ਰਹੇ ਹਾਂ ਜਿਸ ਨੇ ਭਿਖ ਮੰਗ ਕੇ 100 ਪਰਿਵਾਰਾਂ ਨੂੰ ਕੋਰੋਨਾ ਸੰਕਟ ਦੌਰਾਨ ਰਾਸ਼ਨ ਦਿੱਤਾ ਹੈ।

ਆਮ ਲੋਕਾਂ ਲਈ ਮਿਸਾਲ ਬਣੇ ਇਸ ਭਿਖਾਰੀ ਦਾ ਨਾਂ ਹੈ ਰਾਜੂ। ਭਿਖ ਇਸ ਲਈ ਮੰਗਣੀ ਪੈਂਦੀ ਹੈ ਕਿਉਂਕਿ ਉਹ ਅਪਾਹਜ ਹੈ। ਕੋਈ ਕੰਮ-ਧੰਦਾ ਨਹੀਂ ਕਰ ਸਕਦਾ। ਆਪਣਾ ਪੇਟ ਭਰਨਾ ਜ਼ਰੂਰੀ ਹੈ। ਕੋਰੋਨਾ ਸੰਕਟ ਆਇਆ ਤਾਂ ਇਸ ਨੇ ਕੁੱਝ ਅਜਿਹਾ ਕਰ ਦਿੱਤਾ ਜਿਸ ਦੀ ਹਰ ਪਾਸੇ ਚਰਚਾ ਹੈ।

ਆਪਣੀ ਟ੍ਰਾਈ ਸਾਇਕਲ ‘ਤੇ ਪਠਾਨਕੋਟ ਵਿੱਚ ਘੁੰਮਦੇ ਰਾਜੂ ਨੂੰ ਆਮ ਹੀ ਵੇਖਿਆ ਜਾ ਸਕਦਾ ਹੈ। ਕੋਰੋਨਾ ਸੰਕਟ ਦੌਰਾਨ ਰਾਜੂ ਨੇ ਆਪਣਾ ਪੇਟ ਤਾਂ ਪਾਲਿਆ ਹੀ ਨਾਲ ਹੀ 100 ਲੋਕਾਂ ਦੇ ਵੀ ਕੰਮ ਆਇਆ।

ਮਾਸਕ ਅਤੇ ਕਿਤਾਬਾਂ ਵੀ ਵੰਡੀਆਂ

ਰਾਜੂ ਨੇ ਦੱਸਿਆ- ਉਹ ਭੀਖ ਮੰਗ ਕੇ ਪੈਸੇ ਇਕੱਠੇ ਕਰਦਾ ਹੈ। ਆਪਣੀ ਜ਼ਰੂਰਤ ਜੋਗੇ ਖਰਚ ਕਰਕੇ ਬਾਕੀ ਸਾਂਭ ਲੈਂਦਾ ਹੈ। ਕੋਰੋਨਾ ਸੰਕਟ ਦੌਰਾਨ ਜਦੋਂ ਉਸ ਨੂੰ ਪਤਾ ਲੱਗਾ ਕਿ ਕਈ ਲੋਕਾਂ ਕੋਲ ਰੋਟੀ ਖਾਉਣ ਜੋਗੇ ਪੈਸੇ ਵੀ ਨਹੀਂ ਤਾਂ ਉਸ ਨੇ 100 ਪਰਿਵਾਰਾਂ ਨੂੰ ਰਾਸ਼ਨ ਖਰੀਦ ਕੇ ਦਿੱਤਾ। ਇਹੀ ਨਹੀਂ ਢਾਈ ਹਜਾਰ ਮਾਸਕ ਅਤੇ ਲੜਕੀਆਂ ਨੂੰ ਪੜਾਈ ਵਾਸਤੇ ਕਿਤਾਬਾਂ ਵੀ ਲੈ ਕੇ ਦਿੱਤੀਆਂ।