ਕੈਨੇਡਾ ਲਈ ਸਿੱਧੀਆਂ ਉਡਾਣਾਂ ਅੱਜ ਤੋਂ ਮੁੜ ਸ਼ੁਰੂ, ਕੋਰੋਨਾ ਟੈਸਟ ਜ਼ਰੂਰੀ, ਪੜ੍ਹੋ ਹੋਰ ਕਿਨ੍ਹਾਂ ਹਦਾਇਤਾਂ ਦੀ ਕਰਨੀ ਪਏਗੀ ਪਾਲਣਾ

0
2877

ਚੰਡੀਗੜ੍ਹ | ਕੈਨੇਡਾ ਸਰਕਾਰ ਦੇ ਕੌਂਸਲੇਟ ਜਨਰਲ ਦਿੱਲੀ ਦਫਤਰ ਵੱਲੋਂ ਜਾਰੀ ਰਿਪੋਰਟ ‘ਚ ਭਾਰਤ ਤੋਂ ਕੈਨੇਡਾ ਜਾਣ ਵਾਲੀਆਂ ਬੰਦ ਪਈਆਂ ਫਲਾਈਟਾਂ ਸਬੰਧੀ ਨਵੀਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕੈਨੇਡਾ ਲਈ ਸਿੱਧੀਆਂ ਉਡਾਣਾਂ 22 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਹਨ।

ਜਾਣਕਾਰੀ ਅਨੁਸਾਰ ਕੈਨੇਡਾ ਲਈ ਸਿੱਧੀਆਂ ਉਡਾਣਾਂ 21 ਸਤੰਬਰ ਤੱਕ ਬੰਦ ਸਨ, ਇਸ ਤੋਂ ਬਾਅਦ ਇਹ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਕੈਨੇਡਾ ਜਾਣ ਲਈ ਕੈਨੇਡੀਅਨ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਏਅਰਪੋਰਟ ‘ਤੇ ਬਣੇ ਵਿਸ਼ੇਸ਼ ਕੇਂਦਰ ਤੋਂ ਹੀ ਕੋਰੋਨਾ ਟੈਸਟ ਕਰਵਾਉਣਾ ਪਵੇਗਾ।
ਇਸ ਤੋਂ ਇਲਾਵਾ ਕੈਨੇਡਾ ਜਾਣ ਵਾਲਿਆਂ ਨੂੰ ਇਨ੍ਹਾਂ ਹਦਾਇਤਾਂ ਦੀ ਕਰਨੀ ਪਏਗੀ ਪਾਲਣਾ-

  • ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ।
  • ਦਿੱਲੀ ਏਅਰਪੋਰਟ ਦੇ ਬਾਹਰ ਮੈਟਰੋ ਸਟੇਸ਼ਨ ਨੇੜੇ ਕੋਰੋਨਾ ਟੈਸਟ ਸੈਂਟਰ ਤੋਂ ਟੈਸਟ ਕਰਵਾਉਣਾ ਲਾਜ਼ਮੀ ਹੈ। ਇਹ ਟੈਸਟ 18 ਘੰਟੇ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ।
  • ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਦੀ ਜਾਣਕਾਰੀ ਤੁਹਾਨੂੰ ਕੈਨੇਡਾ ਸਰਕਾਰ ਦੀ ਐਪ ‘ARRIVECAN’ ‘ਤੇ ਅਪਲੋਡ ਕਰਨਾ ਲਾਜ਼ਮੀ ਹੋਵੇਗਾ।
  • ਜੇਕਰ ਕਿਸੇ ਵੀ ਹੋਰ ਜਗ੍ਹਾ ਤੋਂ ਕੋਰੋਨਾ ਟੈਸਟ ਕਰਵਾਇਆ ਹੈ ਤਾਂ ਏਅਰਲਾਈਨ ਕਾਊਂਟਰ ‘ਤੇ ਸਟਾਫ ਤੁਹਾਨੂੰ ਚੜ੍ਹਾਉਣ ਤੋਂ ਇਨਕਾਰ ਕਰ ਸਕਦਾ ਹੈ।