ਰੇਲਵੇ ਸਟੇਸ਼ਨ ਦੇ ਦੂਜੇ ਪ੍ਰਵੇਸ਼ ਲਈ ਵਿਕਾਸ ਦਾ ਰਾਹ ਖੋਲ੍ਹਿਆ ਗਿਆ, ਨਿਤਿਨ ਕੋਹਲੀ ਅਤੇ ਰਾਜਵਿੰਦਰ ਕੌਰ ਥਿਆੜਾ ਨੇ ਸਾਲਾਂ ਪੁਰਾਣੀ ਰੁਕਾਵਟ ਨੂੰ ਦੂਰ ਕੀਤਾ

0
3474

ਜਲੰਧਰ, 31 ਜੁਲਾਈ | ਜਲੰਧਰ ਦੇ ਸੈੰਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਅਤੇ ਇੰਪਰੂਵਮੈੰਟ ਟਰਸਟ ਦੀ ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ ਨੇ ਮਿਲਕੇ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਇੱਕ ਨਵੀਂ ਰਾਹਤ ਦਿੱਤੀ ਹੈ। ਇਹ ਰਾਹਤ ਇੱਕ ਮੀਲ ਪੱਥਰ ਸਾਬਤ ਹੋਵੇਗੀ।

ਜ਼ਿਕਰਯੋਗ ਹੈ ਕਿ ਸਰਕਾਰ ਹੁਣ ਤੱਕ ਰੇਲਵੇ ਸਟੇਸ਼ਨ ਦੇ ਦੂਜੇ ਐੰਟਰੀ ਪਵਾਇੰਟ ‘ਤੇ ਫੈਸਲਾ ਨਹੀਂ ਲੈ ਸਕੀ ਸੀ। ਇਸ ਕਾਰਨ ਆਲੇ-ਦੁਆਲੇ ਦੀਆਂ ਸੁਸਾਇਟੀਆਂ ਦੇ ਲੋਕ ਬਹੁਤ ਪਰੇਸ਼ਾਨ ਸਨ। ਸਰਕਾਰ ਨੂੰ ਵਾਰ-ਵਾਰ ਮੰਗ ਪੱਤਰ ਦੇਣ ਤੋਂ ਬਾਅਦ ਵੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਸੀ। ਅਖੀਰ, ਨਿਤਿਨ ਕੋਹਲੀ ਅਤੇ ਰਾਜਵਿੰਦਰ ਕੌਰ ਥਿਆੜਾ ਦੀ ਮੇਹਨਤ ਰੰਗ ਲਿਆਈ ।

ਜਲੰਧਰ ਸੂਰਿਆ ਐਨਕਲੇਵ ਐਕਸਟੈਂਸ਼ਨ (94.97 ਏਕੜ) ਵਿਕਾਸ ਯੋਜਨਾ ਵਿੱਚ, ਕਾਜ਼ੀ ਮੰਡੀ ਦੇ ਨਾਮ ‘ਤੇ ਮੌਜੂਦਾ ਢਾਂਚਾ/ਝੌਂਪੜੀਆਂ ਬਣਾਈਆਂ ਗਈਆਂ। ਹੁਣ ਇਸ ਕੀਮਤੀ ਜ਼ਮੀਨ ਨੂੰ ਜਲੰਧਰ ਇੰਪਰੂਵਮੈਂਟ ਟਰੱਸਟ ਨੇ ਸਾਲਾਂ ਬਾਅਦ ਕਬਜ਼ੇ ਤੋਂ ਪੂਰੀ ਤਰ੍ਹਾਂ ਮੁਕਤ ਕਰਵਾ ਦਿੱਤਾ ਹੈ। ਇਸ ਜਮੀਨ ਤੇ ਰੇਲਵੇ ਸਟੇਸ਼ਨ ਦਾ ਦੂਸਰਾ ਐੰਟਰੀ ਪਵਾਇੰਟ ਬਣਾਉਣ ਦੀ ਤਜਵੀਜ ਹੈ।
ਇਹ ਕੇਸ ਸਾਲ 2018 ਤੋਂ ਸਰਕਾਰ ਪਾਸ ਲੰਬਿਤ ਚਲ ਰਿਹਾ ਸੀ, ਟਰੱਸਟ ਦੇ ਪੁਰਜੋਰ ਕੋਸ਼ਿਸ਼ ਸਦਕਾ ਮਾਨਯੋਗ ਮੰਤਰੀ ਜੀ ਵਲੋਂ ਇਸ ਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ । ਇਸ ਦੇ ਨਾਲ ਟਰੱਸਟ ਦੀਆਂ ਸਕੀਮਾਂ ਸੂਰਿਆ ਇਨਕਲੇਵ, ਸੂਰਿਆ ਇਨਕਲੇਵ ਐਕਸਟੇਨਸ਼ਨ, ਗੁਰੂ ਗੋਬਿੰਦ ਸਿੰਘ ਸਕੀਮ ਅਤੇ ਮਹਾਰਾਜਾ ਰਣਜੀਤ ਸਿੰਘ ਅਤੇ ਪੀ.ਏ.ਪੀ. ਚੌਂਕ ਵਾਲੇ ਪਾਸੇ ਦੀ ਆਬਾਦੀ ਨੂੰ ਰੇਲਵੇ ਸ਼ਟੇਸ਼ਨ ਦੀ ਸਹੂਲਤ ਵਧੀਆਂ ਤਰੀਕੇ ਨਾਲ ਮਿਲੇਗੀ ਜਿਸ ਦੀ ਜਲੰਧਰ ਸ਼ਹਿਰ ਨਿਵਾਸੀਆਂ ਨੂੰ ਵੀ ਕਾਫੀ ਲੰਬੇ ਸਮੇਂ ਤੋਂ ਉਡੀਕ ਸੀ।

ਵਿਕਾਸ ਸਕੀਮ ਸੂਰਿਆ ਇਨਕਲੇਵ ਐਕਸਟੇਨਸ਼ਨ (94.97 ਏਕੜ) ਸਕੀਮ ਵਿੱਚ ਕਾਜੀ ਮੰਡੀ ਦੇ ਨਾਮ ਤੇ ਐਗਜਿਸਟਿੰਗ ਸਟਰਕਚਰ/ ਝੁੱਗੀ ਝੋਪੜੀਆਂ ਬਣੀਆਂ ਹੋਈਆਂ ਹਨ।
ਮੁੱਖ ਬਿੰਦੂ
ਸਿੱਧੀ ਕਨੈਕਟੀਵਿਟੀ ਮਿਲੇਗੀ-
ਸਕੀਮ ਵਿੱਚ ਇਨ੍ਹਾ ਝੁੱਗੀ ਝੋਪੜੀਆਂ ਤੇ 120 ਫੁੱਟ ਚੋੜੀ ਸੜਕ ਦੀ ਵਿਵਸਥਾ ਕੀਤੀ ਹੋਈ ਹੈ। ਝੁੱਗੀ ਝੋਪੜੀਆਂ ਹੋਣ ਕਰਕੇ 120 ਫੁੱਟ ਚੌੜੀ ਸੜਕ ਨੂੰ ਦਮੋਰੀਆਂ ਪੁੱਲ ਨਾਲ ਮਿਲਾਇਆ ਨਹੀ ਜਾ ਸਕਿਆ ਅਤੇ ਇਸ ਨਾਲ ਟਰੱਸਟ ਦੀਆਂ 4 ਸਕੀਮਾਂ ਦੀ ਸ਼ਹਿਰ ਨਾਲ ਸਿੱਧੀ ਕਨੈਕਟੀਵਿਟੀ ਨਹੀਂ ਹੋ ਸਕੀ। ਜਿਸ ਕਰਕੇ ਟਰੱਸਟ ਵਲੋਂ ਇਹਨਾਂ ਝੁੱਗੀ ਝੋਪੜੀਆਂ ਨੂੰ ਹਟਾਉਣ ਲਈ ਇਸੇ ਸਕੀਮ ਵਿੱਚ ਮਲਟੀ ਸਟੋਰੀ ਫਲੈਟਾਂ ਲਈ ਰਾਂਖਵੀ ਰੱਖੀ ਜਗ੍ਹਾਂ ਵਿੱਚ 1.50 ਤੋ 2 ਮਰਲੇ ਦੇ ਪਲਾਟ ਦੇਣ ਲਈ ਫੈਸਲਾ ਕੀਤਾ ਸੀ ਇਹ ਕੇਸ ਸਾਲ 2019 ਤੋਂ ਲੰਬਿਤ ਪਿਆ ਸੀ। ਜਿਸ ਤਹਿਤ 186 ਪਲਾਟਾਂ ਅਤੇ ਬਾਅਦ ਵਿੱਚ ਲਤੀਫਪੁਰਾ ਦੇ ਬੇਘਰ ਹੋਏ ਲੋਕਾ ਨੂੰ ਪਲਾਟ ਦੀ ਵਿਵਸਥਾ ਕਰਨ ਲਈ 26 ਹੋਰ ਪਲਾਟਾਂ ਦੀ ਵਿਵਸਥਾ ਕਰਦੇ ਹੋਏ ਡਰਾਇੰਗ ਦੀ ਪ੍ਰਵਾਨਗੀ ਮਤਾ ਨੰ: 29 (ਲੜੀ ਨੰ:2) ਸਰਕਾਰ ਨੂੰ ਭੇਜੀ ਗਈ ਸੀ। ਜਿਸ ਦੀ ਸਰਕਾਰ ਵਲੋਂ ਪ੍ਰਵਾਨਗੀ ਦਿਤੀ ਜਾ ਚੁੱਕੀ ਹੈ। ਹੁਣ ਇਸ ਦੇ ਨਾਲ 120 ਫੁੱਟ ਚੋੜੀ ਸੜਕ ਖੁੱਲਣ ਕਰਕੇ ਟਰੱਸਟ ਦੀਆਂ 4 ਸਕੀਮਾਂ ਅਤੇ ਜਲੰਧਰ ਸ਼ਹਿਰ ਨਾਲ ਲੱਗਦੇ ਹੋਰ ਏਰੀਆਂ ਦੀ ਸਿੱਧੀ ਕਨੈਕਟੀਵਿਟੀ ਹੋ ਜਾਵੇਗੀ । ਸਕੀਮ ਦੇ ਪਲਾਟ ਹੋਲਡਰ ਜੋ ਸਾਲ 2011 ਤੋਂ ਇਸ ਸੁਵਿਧਾ ਨੂੰ ਉਡੀਕ ਰਹੇ ਸਨ. ਉਹ ਹੁਣ ਪੂਰੀ ਹੋ ਜਾਵੇਗੀ ਅਤੇ ਸਕੀਮ ਦੀ ਦਿੱਖ ਵੀ ਸੁੰਦਰ ਬਣਾ ਦਿੱਤੀ ਜਾਵੇਗੀ ਅਤੇ ਮੁੜ ਵਸੇਬਾ ਸਕੀਮ ਤਹਿਤ ਕਾਬਜਕਾਰਾਂ ਨੂੰ ਵੀ ਵਸੇਬਾ ਦੇ ਦਿੱਤਾ ਜਾਵੇਗਾ ।
2. ਰੁਕੇ ਹੋਏ ਵਿਕਾਸ ਕਾਰਜ ਪੂਰੇ ਹੋਣਗੇ

ਟਰੱਸਟ ਦੀ ਵਿਕਾਸ ਸਕੀਮ ਸੂਰਿਆ ਇੰਨਕਲੇਵ, ਸੂਰਿਆ ਇਨਕਲੇਵ ਐਕਸਟੇਨਸ਼ਨ, ਗੁਰੂ ਗੋਬਿੰਦ ਸਿੰਘ ਸਕੀਮ ਅਤੇ ਮਹਾਰਾਜਾ ਰਣਜੀਤ ਸਿੰਘ ਸਕੀਮਾਂ ਵਿਚ ਕਾਫੀ ਵਿਕਾਸ ਦੇ ਕੰਮ ਨਾ ਹੋਣ ਕਰਕੇ ਲੋਕ ਖੱਜਲ ਖੁਆਰ ਹੋ ਰਹੇ ਸਨ। ਕਿਉਂਕਿ ਪਿਛਲੇ 5-6 ਸਾਲਾਂ ਤੋਂ ਫੰਡਾਂ ਦੀ ਘਾਟ ਕਾਰਨ ਇਹ ਕੰਮ ਰੁੱਕੇ ਹੋਏ ਸਨ ਅਤੇ ਇਹ ਵਿਕਾਸ ਦੇ ਕੰਮ ਜਲਦੀ ਹੀ ਕਰਵਾਏ ਜਾ ਰਹੇ ਹਨ। ਇਸ ਸਬੰਧੀ ਟੈਂਡਰਾਂ ਦੀ ਮੰਗ ਕੀਤੀ ਜਾ ਚੁੱਕੀ ਹੈ। ਇਸ ਸਬੰਧੀ ਪਾਏ ਗਏ ਮਤੇ ਜਲਦੀ ਹੀ ਸਰਕਾਰ ਤੋਂ ਪਾਸ ਕਰਵਾ ਕੇ ਵਿਕਾਸ ਦੇ ਕੰਮ ਸੁਰੂ ਕਰਵਾ ਦਿੱਤੇ ਜਾਣਗੇ ।

3. ਸੀਵਰੇਜ ਦਾ ਸਥਾਈ ਹਲ-
ਕ੍ਰਿਸ਼ਨਪੁਰਾ ਡਿਸਪੋਜ਼ਲ ਤੋ ਸੀਵਰੇਜ਼ ਦਾ ਗੰਦਾ ਪਾਣੀ ਟਰੱਸਟ ਦੀਆਂ ਕਲੋਨੀਆਂ ਸੂਰਿਆ ਇਨਕਲੇਵ, ਸੂਰਿਆ ਇਨਕਲੇਵ ਐਕਸਟੇਨਸ਼ਨ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਪਲਾਟਾ ਵਿਚ ਸੁੱਟਿਆ ਜਾ ਰਿਹਾ ਸੀ ਜਿਸ ਕਾਰਨ ਪਬਲਿਕ ਬਹੁਤ ਜਿਆਦਾ ਪਰੇਸ਼ਾਨ ਹੋ ਰਹੀ ਸੀ। ਉਸ ਦੇ ਲਈ ਨਵਾਂ ਸੀਵਰੇਜ਼ 8 ਮਹੀਨੇ ਪਹਿਲਾਂ ਹੀ ਪਾ ਦਿੱਤਾ ਗਿਆ ਹੈ ਅਤੇ ਇਸ ਸਮੱਸਿਆ ਦੇ ਮੁਕੰਮਲ ਹੱਲ ਲਈ ਜ਼ੋ ਸੀਵਰੇਜ਼ ਲਾਈਨ ਸੀਵਰੇਜ਼ ਟਰੀਟਮੈਂਟ ਤੱਕ ਪਾਈ ਜਾਣੀ ਹੈ, ਉਸ ਦੇ ਟੈਂਡਰ ਨਗਰ ਨਿਗਮ ਜਲੰਧਰ ਵੱਲੋ ਮੰਗੇ ਜਾ ਚੁੱਕੇ ਹਨ । ਇਹ ਕੰਮ ਵੀ ਜਲਦੀ ਹੀ ਮੁਕੰਮਲ ਕਰਵਾ ਦਿੱਤਾ ਜਾਵੇਗਾ ।