ਲੁਧਿਆਣਾ ‘ਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ, ਨਹਿਰ ਕੰਢੇ ਮਿਲੇ ਫਟੇ ਅੰਗ

0
341

ਲੁਧਿਆਣਾ | ਸਿੱਖ ਧਰਮ ਦੇ ਪਵਿੱਤਰ ਗ੍ਰੰਥ ਸ੍ਰੀ ਗੁਟਕਾ ਸਾਹਿਬ ਦੇ ਅੰਗ ਅੱਜ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਦੁੱਗਰੀ ਨਹਿਰ ਦੇ ਕੰਢੇ ਪਏ ਮਿਲੇ ਹਨ। ਨੇੜੇ ਹੀ ਹਿੰਦੂ ਧਰਮ ਦੀਆਂ ਪਵਿੱਤਰ ਕਥਾਵਾਂ ਦੀਆਂ ਕਿਤਾਬਾਂ ਵੀ ਪਈਆਂ ਮਿਲੀਆਂ। ਕਿਸੇ ਰਾਹਗੀਰ ਨੇ ਧਾਰਮਿਕ ਗ੍ਰੰਥ ਦੇ ਕੁਝ ਹਿੱਸੇ ਮਿਲਣ ਤੋਂ ਬਾਅਦ ਗੁਰਿੰਦਰ ਸਿੰਘ ਨੂੰ ਫੋਨ ਕੀਤਾ। ਗੁਰਿੰਦਰ ਸਿੰਘ ਤੇ ਹੋਰ ਮੌਕੇ ’ਤੇ ਪੁੱਜੇ।

ਗੁਰਿੰਦਰ ਸਿੰਘ ਅਤੇ ਲੋਕਾਂ ਨੇ ਫੋਨ ਕਰ ਕੇ ਮਾਮਲੇ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ। ਇਸ ਦੇ ਨਾਲ ਹੀ ਧਾਰਮਿਕ ਗ੍ਰੰਥ ਦੀ ਬੇਅਦਬੀ ਤੋਂ ਬਾਅਦ ਇਲਾਕਾ ਵਾਸੀਆਂ ‘ਚ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਨੂੰ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

ਦੁੱਗਰੀ ਥਾਣੇ ਦੀ ਐਸਐਚਓ ਮਧੂ ਬਾਲਾ ਤੁਰੰਤ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਗਈ। ਪਹਿਲਾਂ ਤਾਂ ਇਹ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਕਿਸੇ ਨੇ ਇਨ੍ਹਾਂ ਅੰਗਾਂ ਨੂੰ ਨਹਿਰ ‘ਚ ਡੁਬੋਣ ਲਈ ਰੱਖਿਆ ਹੋਵੇਗਾ ਪਰ ਜਦੋਂ ਮੌਕਾ ਦੇਖਿਆ ਤਾਂ ਨਹਿਰ ਪੂਰੀ ਤਰ੍ਹਾਂ ਸੁੱਕੀ ਪਈ ਸੀ, ਜਿਸ ਕਾਰਨ ਹੁਣ ਪੁਲਸ ਨੂੰ ਵੀ ਸ਼ੱਕ ਹੈ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੈ।

ਐਸਐਚਓ ਮਧੂ ਬਾਲਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਮੌਕੇ ’ਤੇ ਪਹੁੰਚ ਗਏ। ਧਾਰਮਿਕ ਗ੍ਰੰਥ ਦੇ ਅੰਗ ਸਤਿਕਾਰ ਸਹਿਤ ਗੁਰਦੁਆਰਾ ਸਾਹਿਬ ਵਿਖੇ ਪਹੁੰਚਾ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।