ਡੇਰਾਬੱਸੀ : ਪੰਜਾਬ ਪੁਲਿਸ ਦੇ ASI ਦੀ ਧੀ ਬਣੀ ਜੱਜ; PCS (ਜੁਡੀਸ਼ੀਅਲ) ਦੀ ਪ੍ਰੀਖਿਆ ਕੀਤੀ ਪਾਸ

0
216

ਡੇਰਾਬੱਸੀ/ਮੋਹਾਲੀ, 13 ਅਕਤੂਬਰ | ਡੇਰਾਬੱਸੀ ਦੇ ਪਿੰਡ ਈਸਾਪੁਰ ਦੀ ਤੇਜਿੰਦਰ ਕੌਰ ਨੇ ਪੰਜਾਬ ਸਿਵਲ ਸਰਵਿਸਿਜ਼ (ਜੁਡੀਸ਼ੀਅਲ) ਦੀ ਪ੍ਰੀਖਿਆ ਪਾਸ ਕਰਕੇ ਆਪਣੇ ਪਰਿਵਾਰ ਅਤੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਤੇਜਿੰਦਰ ਦੇ ਪਿਤਾ ਪੰਜਾਬ ਪੁਲਿਸ ਵਿਚ ਏਐਸਆਈ ਵਜੋਂ ਤਾਇਨਾਤ ਹਨ। ਤੇਜਿੰਦਰ ਦੇ ਸਾਂਝੇ ਪਰਿਵਾਰ ਦੇ ਕਈ ਮੈਂਬਰ ਪੀਸੀਐਸ ਅਤੇ ਡਾਕਟਰ ਹਨ। ਤੇਜਿੰਦਰ ਨੇ ਆਪਣੀ ਕਾਮਯਾਬੀ ਦਾ ਪੂਰਾ ਸਿਹਰਾ ਮਾਤਾ-ਪਿਤਾ ਅਤੇ ਪਰਿਵਾਰਕ ਮਾਹੌਲ ਨੂੰ ਦਿੱਤਾ।

23 ਸਾਲ ਦੀ ਤੇਜਿੰਦਰ ਕੌਰ ਨੇ ਵੱਖ-ਵੱਖ ਵਿਸ਼ਿਆਂ ਵਿਚ ਕੁੱਲ 472.5 ਅੰਕ ਪ੍ਰਾਪਤ ਕੀਤੇ ਹਨ। ਉਸ ਨੇ ਦੱਸਿਆ ਕਿ ਸੁਖਮਨੀ ਸਕੂਲ ਤੋਂ 12ਵੀਂ ਕਰਨ ਮਗਰੋਂ ਉਸ ਨੇ ਇਕ ਪ੍ਰਾਈਵੇਟ ਕਾਲਜ ਤੋਂ ਐਲ.ਐਲ.ਬੀ. ਤੇ ਇਸ ਤੋਂ ਬਾਅਦ ਪੀਸੀਐਸ 22-23 ਦੀ ਜੁਡੀਸ਼ੀਅਲ ਦੀ ਪ੍ਰੀਖਿਆ ਦਿੱਤੀ। ਉਹ ਖੁਸ਼ ਹੈ ਕਿ ਛੋਟੇ ਜਿਹੇ ਪਿੰਡ ਵਿਚ ਰਹਿਣ ਦੇ ਬਾਵਜੂਦ ਉਸ ਨੇ ਪੀਸੀਐਸ ਦੀ ਜੁਡੀਸ਼ੀਅਲ ਪ੍ਰੀਖਿਆ ਪਾਸ ਕੀਤੀ ਹੈ।