ਕਣਕ ਲੈਣ ਗਈ ਔਰਤ ਨੂੰ ਡਿਪੂ ਹੋਲਡਰ ਨੇ ਕਹੇ ਜਾਤੀਸੂਚਕ ਸ਼ਬਦ, ਵਾਲਮੀਕਿ ਭਾਈਚਾਰੇ ਨੇ ਥਾਣਾ ਡੀ ਡਵੀਜ਼ਨ ਘੇਰਿਆ

0
313

ਅੰਮ੍ਰਿਤਸਰ| ਅੱਜ ਵਾਲਮੀਕਿ ਸਮਾਜ ਵੱਲੋਂ ਥਾਣਾ ਡੀ ਡਵੀਜ਼ਨ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਵਾਲਮੀਕਿ ਸਮਾਜ ਦੀ ਔਰਤ ਦੇ ਨਾਲ ਡੀਪੂ ਹੋਲਡਰ ਵਲੋਂ ਜਾਤੀਸੂਚਕ ਸ਼ਬਦ ਬੋਲੇ ਗਏ, ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸਦੇ ਚਲਦੇ ਇਹ ਧਰਨਾ ਲਗਾਇਆ ਗਿਆ ਹੈ।

 ਇੱਸ ਮੌਕੇ ਗੱਲਬਾਤ ਕਰਦੇ ਹੋਏ ਵਾਲਮੀਕਿ ਸਮਾਜ ਦੇ ਆਗੂਆਂ ਨੇ ਕਿਹਾ ਕਿ ਇੱਕ ਸਾਡੀ ਵਾਲਮੀਕਿ ਭੈਣ ਦਾ ਨੀਲਾ ਕਾਰਡ ਕੱਟਿਆ ਗਿਆ, ਜਿਸਦੇ ਚਲਦੇ ਸਾਡੀ ਭੈਣ ਆਪਣੇ ਸੈਂਟਰਲ ਹਲਕੇ ਦੇ ਵਿਧਾਇਕ ਅਜੈ ਗੁਪਤਾ ਕੋਲ ਗਈ ਤੇ ਵਿਧਾਇਕ ਨੇ ਸਾਡੀ ਭੈਣ ਨੂੰ ਡਿਪੂ ਹੋਲਡਰ ਕੋਲ ਭੇਜਿਆ।

ਜਦੋਂ ਸਾਡੀ ਭੈਣ ਡਿਪੂ ਹੋਲਡਰ ਕੋਲ਼ ਗਈ ਤਾਂ ਉਸ ਵਲੋਂ ਉਸ ਔਰਤ ਨਾਲ ਧੱਕਾਮੁੱਕੀ ਤੇ ਬਦਸਲੂਕੀ ਕੀਤੀ ਗਈ ਤੇ ਜਾਤੀ ਸੂਚਕ ਸ਼ਬਦ ਬੋਲੇ ਗਏ। ਉਹ ਔਰਤ ਜਿਸਦਾ ਨਾਂ ਹਨੀ ਹੈ, ਉਹ ਪੁਲਿਸ ਥਾਣੇ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਆਈ ਤਾਂ ਪੁਲਿਸ ਵੱਲੋਂ ਉਸ ਦੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ।

ਉਨ੍ਹਾਂ ਕਿਹਾ ਕਿ ਦਲਿਤ ਸਮਾਜ ਲਈ ਇਹ ਵਾਤਾਵਰਨ ਅਨੁਕੂਲ ਨਹੀਂ ਹੈ, ਜਿਸਦੇ ਚਲਦੇ ਵਾਲਮੀਕਿ ਭਾਈਚਾਰੇ ਨੇ ਥਾਣਾ ਡੀ ਡਵੀਜ਼ਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਵਾਲਮੀਕਿ ਸਮਾਜ ਆਪਣੇ ਮਾਣ ਸਨਮਾਨ ਦੀ ਲੜਾਈ ਲੜਨਾ ਜਾਣਦਾ ਹੈ। ਧਰਨੇ ਪ੍ਰਦਰਸ਼ਨਾਂ ਤੋਂ ਬਗੈਰ ਕਿਸੇ ਦੀ ਕੋਈ ਸੁਣਵਾਈ ਨਹੀਂ।

ਵਾਲਮੀਕਿ ਸਮਾਜ ਦੇ ਆਗੂਆਂ ਨੇ ਕਿਹਾ ਕਿ ਜਦ ਤੱਕ ਪੁਲਿਸ ਪ੍ਰਸ਼ਾਸਸਨ ਡੀਪੂ ਹੋਲਡਰ ਖ਼ਿਲਾਫ ਬਣਦੀ ਕਾਰਵਾਈ ਨਹੀਂ ਕਰਦਾ, ਉਦੋਂ ਤੱਕ ਸਾਡੇ ਵੱਲੋਂ ਤਿੱਖਾ ਪ੍ਰਦਰਸ਼ਨ ਜਾਰੀ ਰਹੇਗਾ। ਇਸ ਮੌਕੇ ਪੀੜਤ ਔਰਤ ਹਨੀ ਨੇ ਦੱਸਿਆ ਕਿ ਨਵਲ ਕਪੂਰ ਨੇ ਮੈਨੂੰ ਤੇ ਮੇਰੇ ਸਮਾਜ ਨੂੰ ਬਹੁਤ ਗੰਦੀਆ ਗਾਲਾਂ ਵੀ ਕੱਢੀਆਂ ਤੇ ਜਾਤੀ ਸੂਚਕ ਸ਼ਬਦ ਵੀ ਬੋਲੇ। ਉਸ ਨੇ ਦੱਸਿਆ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ ਪਰ ਪੁਲਿਸ ਪ੍ਰਸ਼ਾਸਨ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ, ਜਿਸ ਦੇ ਚਲਦੇ ਅਜੇ ਅਸੀਂ ਆਪਣੇ ਸਮਾਜ ਦੇ ਆਗੂਆਂ ਨਾਲ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਹੈ।

ਇਸ ਮੌਕੇ ਗੱਲਬਾਤ ਕਰਦੇ ਹੋਏ ਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਡੇ ਕੋਲ ਸ਼ਿਕਾਇਤ ਆਈ ਸੀ। ਅਸੀਂ ਉਸਦੀ ਜਾਂਚ ਕਰ ਰਹੇ ਹਾਂ। ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।