ਸੰਘਣੀ ਧੁੰਦ ਨੇ ਡਰਾਈਵਰ ਦਾ ਗੁਆਇਆ ਕੰਟਰੋਲ, ਬੱਸ ਕੰਧ ਢਾਹ ਕੇ ਸ਼ਰਾਬ ਦੇ ਗੋਦਾਮ ‘ਚ ਹੋਈ ਦਾਖਲ

0
1682

ਜਲੰਧਰ | ਇਥੋਂ ਦੇ ਜਲੰਧਰ-ਪਠਾਨਕੋਟ ਬਾਈਪਾਸ ਨੇੜੇ ਸ਼ੁੱਕਰਵਾਰ ਰਾਤ ਨਿੱਜੀ ਕੰਪਨੀ ਦੀ ਬੱਸ ਸੰਘਣੀ ਧੁੰਦ ਕਾਰਨ ਬੇਕਾਬੂ ਹੋ ਕੇ ਸ਼ਰਾਬ ਦੇ ਗੋਦਾਮ ‘ਚ ਜਾ ਵੜੀ। ਬੱਸ ਦੀ ਰਫ਼ਤਾਰ ਤੇਜ਼ ਦੱਸੀ ਜਾ ਰਹੀ ਹੈ, ਜਿਵੇਂ ਹੀ ਇਹ ਗੋਦਾਮ ਦੀ ਕੰਧ ਨਾਲ ਟਕਰਾਈ, ਕੰਧ ਟੁੱਟ ਗਈ। ਹਾਦਸੇ ‘ਚ ਬੱਸ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਹਾਦਸੇ ਦਾ ਸ਼ਿਕਾਰ ਹੋਈ ਪ੍ਰਾਈਵੇਟ ਕੰਪਨੀ ਦੀ ਬੱਸ ਜੰਮੂ ਦੇ ਊਧਮਪੁਰ ਜਾ ਰਹੀ ਸੀ। ਜਿਵੇਂ ਹੀ ਡਰਾਈਵਰ ਨੇ ਬਾਈਪਾਸ ‘ਤੇ ਬੱਸ ਨੂੰ ਮੋੜਿਆ ਤਾਂ ਉਹ ਧੁੰਦ ਕਾਰਨ ਅੱਗੇ ਦੇਖ ਨਹੀਂ ਪਾਇਆ ਤੇ ਬੱਸ ਬੇਕਾਬੂ ਹੋ ਕੇ ਸ਼ਰਾਬ ਦੇ ਗੋਦਾਮ ਵਿਚ ਵੜ ਗਈ।

ਹਾਦਸੇ ਤੋਂ ਬਾਅਦ ਗੋਦਾਮ ਦੇ ਮੁਲਾਜ਼ਮਾਂ ਨੇ ਤੁਰੰਤ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ASI ਚਰਨਜੀਤ ਸਿੰਘ ਮੌਕੇ ’ਤੇ ਪੁੱਜੇ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਡਰਾਈਵਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।