ਨਿਗਮ ਦਫਤਰ ‘ਚ ਐਮਟੀਪੀ ਨਾਲ ਕੀਤੀ ਬਦਸਲੂਕੀ ਕਰਨ ਵਾਲੇ ਕਾਂਗਰਸੀ ਨੇਤਾ ਮਲਵਿੰਦਰ ਲੱਕੀ ‘ਤੇ 48 ਘੰਟਿਆਂ ‘ਚ ਕੇਸ ਦਰਜ ਕਰਨ ਦੀ ਮੰਗ

0
1076

ਜਲੰਧਰ | ਐਮਟੀਪੀ ਪਰਮਪਾਲ ਸਿੰਘ ਨਾਲ ਬਦਸਲੂਕੀ ਕਰਨ ਵਾਲੇ ਕਾਂਗਰਸੀ ਨੇਤਾ ਮਲਵਿੰਦਰ ਸਿੰਘ ਲੱਕੀ ‘ਤੇ 48 ਘੰਟਿਆਂ ‘ਚ ਕੇਸ ਦਰਜ ਕਰਨ ਦੀ ਮੰਗ ਨਗਰ ਨਿਗਮ ਦੇ ਕਰਮਚਾਰੀਆਂ ਨੇ ਕੀਤੀ ਹੈ।

ਨਗਰ ਨਿਗਮ ਦੇ ਕਰਮਚਾਰੀਆਂ ਨੇ ਅੱਜ ਮੇਅਰ ਜਗਦੀਸ਼ ਰਾਜਾ ਅਤੇ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਬੀਤੇ ਦਿਨੀਂ ਜਲੰਧਰ ਦੇ ਨਗਰ ਨਿਗਮ ਦਫਤਰ ‘ਚ ਮੀਡੀਅਮ ਸਕੇਲ ਇੰਡਸਟ੍ਰੀ ਬੋਰਡ ਦੇ ਡਾਇਰੈਕਟਰ ਮਲਵਿੰਦਰ ਲੱਕੀ ਨੇ ਹੰਗਾਮਾ ਕੀਤਾ ਸੀ। ਉਨ੍ਹਾਂ ਐਮਟੀਪੀ ਦਾ ਹੱਥ ਫੜ੍ਹ ਕੇ ਰਿਸ਼ਵਤ ਦੇ ਇਲਜਾਮ ਲਗਾਏ ਸਨ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਫਾਇਲ ਨੂੰ ਪਾਸ ਨਹੀਂ ਹੋਣ ਦਿੱਤਾ ਜਾ ਰਿਹਾ।