ਪੰਚਕੂਲਾ, 2 ਨਵੰਬਰ| ਅਗਲੇ ਕਰਵਾਚੌਥ ‘ਤੇ ਹਰਿਆਣਾ ਦੀਆਂ ਸੁਹਾਗਣਾਂ SYL ਦੇ ਪਾਣੀ ਨਾਲ ਆਪਣਾ ਵਰਤ ਖੋਲ੍ਹਣਗੀਆਂ। ਇਸ ਸਾਲ ਆਪਣਾ ਕਰਵਾਚੌਥ ਦਾ ਵਰਤ ਖੋਲ੍ਹਣ ਦੌਰਾਨ ਇਹ ਸੁਹਾਗਣਾਂ ਸਤਲੁਜ-ਯਮੁਨਾ ਲਿੰਕ ਜਾਨੀ ਐੱਸ.ਵਾਈ.ਐੱਲ ਦੇ ਪਾਣੀ ਦੀ ਮੰਗ ਕਰਦੀਆਂ ਨਜ਼ਰ ਆ ਰਹੀਆਂ ਹਨ।
ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਵੀਡੀਓਜ਼ ‘ਚ ਵੇਖਿਆ ਜਾ ਸਕਦਾ ਕਿ ਕਿਵੇਂ ਹਰਿਆਣਾ ‘ਚ ਐੱਸ.ਵਾਈ .ਐੱਲ ਦੇ ਪਾਣੀ ਦੀ ਮੰਗ ਨੂੰ ਰਾਜਨੀਤਿਕ ਮੁੱਦਾ ਬਣਾਉਣ ਮਗਰੋਂ ਹੁਣ ਇਸਨੂੰ ਘਰੇਲੂ ਮੁੱਦੇ ਵਾਂਗ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਹਰਿਆਣਾ ਦੀਆਂ ਸੁਹਾਗਣਾਂ ਨੇ ਪ੍ਰਣ ਲਿਆ ਕਿ ਅਗਲੀ ਵਾਰ ਉਹ ਐੱਸ.ਵਾਈ.ਐੱਲ ਦੇ ਪਾਣੀ ਨਾਲ ਹੀ ਵਰਤ ਖੋਲ੍ਹਣਗੀਆਂ।
ਕੀ ਹੈ SYL ਵਿਵਾਦ, ਜਿਸ ‘ਤੇ ਪੰਜਾਬ ਅਤੇ ਹਰਿਆਣਾ ਰਿਹਾ ਦਹਾਕਿਆਂ ਤੋਂ ਆਹਮੋਂ- ਸਾਹਮਣੇ
1 ਨਵੰਬਰ 1966 ਵਿੱਚ ਪੰਜਾਬ ਦੇ ਪੁਨਰਗਠਨ ਤੋਂ ਪਹਿਲਾਂ ਸਰੋਤਾਂ ਨੂੰ ਦੋਵਾਂ ਰਾਜਾਂ ਵਿੱਚ ਵੰਡਿਆ ਜਾਣਾ ਸੀ, ਜਦੋਂ ਕਿ ਦੂਜੇ ਦੋ ਦਰਿਆਵਾਂ, ਰਾਵੀ ਅਤੇ ਬਿਆਸ ਦੇ ਪਾਣੀਆਂ ਦੀ ਵੰਡ ਦੀਆਂ ਸ਼ਰਤਾਂ ‘ਤੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ। ਹਾਲਾਂਕਿ ਰਿਪੇਰੀਅਨ ਸਿਧਾਂਤਾਂ (Riparian rights) ਦਾ ਹਵਾਲਾ ਦਿੰਦੇ ਹੋਏ ਪੰਜਾਬ ਨੇ ਹਰਿਆਣਾ ਨਾਲ ਦੋਵਾਂ ਦਰਿਆਵਾਂ ਦੇ ਪਾਣੀਆਂ ਦੀ ਵੰਡ ਦਾ ਵਿਰੋਧ ਕੀਤਾ।
ਰਿਪੇਰੀਅਨ ਜਲ ਅਧਿਕਾਰ ਸਿਧਾਂਤ ਦੇ ਮੁਤਾਬਿਕ ਜਲ ਸੰਸਥਾ ਦੇ ਨਾਲ ਲੱਗਦੀ ਜ਼ਮੀਨ ਦੇ ਮਾਲਕ ਨੂੰ ਪਾਣੀ ਦੀ ਵਰਤੋਂ ਕਰਨ ਦਾ ਅਧਿਕਾਰ ਹੈ। ਪੰਜਾਬ ਦਾ ਇਹ ਵੀ ਕਹਿਣਾ ਹੈ ਕਿ ਉਸ ਕੋਲ ਹਰਿਆਣਾ ਨਾਲ ਸਾਂਝਾ ਕਰਨ ਲਈ ਵਾਧੂ ਪਾਣੀ ਨਹੀਂ ਹੈ।