ਫਾਜ਼ਿਲਕਾ, 21 ਅਕਤੂਬਰ | ਜਲਾਲਾਬਾਦ ਦੇ ਮੰਡੀ ਰੋਡਾ ਵਾਲੀ ਤੇ ਜੰਡਵਾਲਾ ਭੀਮੇਸ਼ਾਹ ਰੋਡ ‘ਤੇ ਦਿੱਲੀ ਤੋਂ ਆਏ ਮਸ਼ਹੂਰ ਯੂਟਿਊਬਰ ਹਰਸ਼ ਪਾਹਵਾ ਦੀ ਕਾਰ ਬੇਕਾਬੂ ਹੋ ਕੇ ਕਰੀਬ 10 ਫੁੱਟ ਹੇਠਾਂ ਖੇਤਾਂ ‘ਚ ਜਾ ਡਿੱਗੀ। ਉਥੋਂ ਦੀ ਲੰਘ ਰਹੇ ਵਿਧਾਇਕ ਨੇ ਆਪਣੇ ਕਾਫਲੇ ਨੂੰ ਰੋਕਿਆ ਅਤੇ ਮੌਕੇ ‘ਤੇ ਜ਼ਖਮੀ ਨੂੰ ਕਾਰ ‘ਚੋਂ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਭੇਜਿਆ।
ਅੱਜ ਜਲਾਲਾਬਾਦ ਦੇ ਮੰਡੀ ਰੋਡਾ ਵਾਲੀ ਤੋਂ ਜੰਡਵਾਲਾ ਭੀਮੇਸ਼ਾਹ ਰੋਡ ‘ਤੇ ਹਰਸ਼ ਪਾਹਵਾ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਉਦੋਂ ਹੋਇਆ ਜਦੋਂ ਹਰਸ਼ ਪਾਹਵਾ ਆਪਣੇ ਇਕ ਦੋਸਤ ਨਾਲ ਕਾਰ ‘ਚ ਜਾ ਰਿਹਾ ਸੀ ਕਿ ਅਚਾਨਕ ਕਾਰ ਮਿੱਟੀ ਦੇ ਢੇਰ ‘ਤੇ ਚੜ੍ਹ ਗਈ, ਜਿਸ ਤੋਂ ਬਾਅਦ ਇਹ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਖੇਤਾਂ ‘ਚ ਡਿੱਗ ਕੇ ਪਲਟ ਗਈ।
ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੌਰਾਨ ਯੂਟਿਊਬਰ ਅਤੇ ਉਸ ਦੇ ਸਾਥੀ ਦੇ ਕੁਝ ਸੱਟਾਂ ਲੱਗੀਆਂ। ਉਦੋਂ ਸਾਹਮਣੇ ਤੋਂ ਆ ਰਹੇ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਨੇ ਉਕਤ ਯੂਟਿਊਬਰ ਦੀ ਮਦਦ ਕੀਤੀ ਅਤੇ ਉਸ ਨੂੰ ਬਾਹਰ ਕੱਢਿਆ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਕਾਰ ਨੂੰ ਹਸਪਤਾਲ ਭੇਜਿਆ ।