ਜਲੰਧਰ | ਕੋਰੋਨਾ ਵਾਇਰਸ ਦਾ ਪ੍ਰਕੋਪ ਘੱਟ ਹੋਣ ਕਾਰਨ ਹੁਣ ਰੇਲ ਗੱਡੀਆਂ ਦਾ ਸੰਚਾਲਨ ਟ੍ਰੈਕ ‘ਤੇ ਵਾਪਸ ਆਉਣਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਰੇਲਵੇ ਵੱਲੋਂ ਜਲੰਧਰ ਅਤੇ ਹੁਸ਼ਿਆਰਪੁਰ ਦੇ ਲੋਕਾਂ ਲਈ ਖੁਸ਼ਖਬਰੀ ਆਈ ਹੈ। ਡੇਢ ਸਾਲ ਤੋਂ ਵੱਧ ਸਮੇਂ ਤੱਕ ਕਿਰਾਇਆ ਮਹਿੰਗਾ ਦੇ ਕੇ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ।
ਭਾਰਤੀ ਰੇਲਵੇ ਨੇ ਦਿੱਲੀ-ਹੁਸ਼ਿਆਰਪੁਰ ਐਕਸਪ੍ਰੈੱਸ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ-ਹੁਸ਼ਿਆਰਪੁਰ ਐਕਸਪ੍ਰੈੱਸ ਸਪੈਸ਼ਲ ਟ੍ਰੇਨ (ਨੰਬਰ 04011) 1 ਅਕਤੂਬਰ ਤੋਂ ਚਲਾਈ ਜਾ ਰਹੀ ਹੈ।
ਹਾਲਾਂਕਿ, ਟ੍ਰੇਨ ਦੇ ਸਮੇਂ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ। ਇਹ ਟ੍ਰੇਨ ਦਿੱਲੀ ਤੋਂ 5.25 ਦੀ ਬਜਾਏ ਸ਼ਾਮ 6.30 ਵਜੇ ਚੱਲੇਗੀ ਅਤੇ ਹੁਸ਼ਿਆਰਪੁਰ ਸਵੇਰੇ 5.35 ਵਜੇ ਪਹੁੰਚੇਗੀ।
ਇਹ ਰੇਲ ਗੱਡੀ ਦਿੱਲੀ ਤੋਂ ਰਵਾਨਾ ਹੋ ਕੇ ਪਾਣੀਪਤ 8.46 ਵਜੇ, ਕਰਨਾਲ 9.13, ਅੰਬਾਲਾ ਕੈਂਟ 10.40 ਵਜੇ ਤੇ ਚੰਡੀਗੜ੍ਹ 11.25, ਲੁਧਿਆਣਾ 2.50, ਫਗਵਾੜਾ 03.27, ਜਲੰਧਰ ਸ਼ਹਿਰ 4.00, ਜਲੰਧਰ ਕੈਂਟ 04.36, ਖੁਰਦਪੁਰ 04.53 ਤੇ ਫਿਰ ਹੁਸ਼ਿਆਰਪੁਰ ਸਵੇਰੇ 5.35 ਵਜੇ ਪਹੁੰਚੇਗੀ।
(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।