ਦਿੱਲੀ : ਰੇਲਵੇ ਸਟੇਸ਼ਨ ‘ਤੇ ਖੜ੍ਹੇ ਪਾਣੀ ‘ਚ ਕਰੰਟ ਆਉਣ ਕਾਰਨ ਲੜਕੀ ਦੀ ਮੌਤ, ਛੁੱਟੀਆਂ ਮਨਾਉਣ ਜਾ ਰਹੀ ਸੀ ਸਾਕਸ਼ੀ

0
128

ਨਵੀਂ ਦਿੱਲੀ | ਇਥੋਂ ਇਕ ਮੰਦਭਾਗੀ ਖਬਰ ਆਈ ਹੈ। ਰੇਲਵੇ ਸਟੇਸ਼ਨ ਕੰਪਲੈਕਸ ‘ਚ ਮੀਂਹ ਕਾਰਨ ਕਰੰਟ ਫੈਲ ਗਿਆ। ਸਟੇਸ਼ਨ ਕੰਪਲੈਕਸ ‘ਚ ਕਰੰਟ ਲੱਗਣ ਨਾਲ ਇਕ ਲੜਕੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਦੇਰ ਰਾਤ ਸ਼ੁਰੂ ਹੋਏ ਮੀਂਹ ਦਾ ਪਾਣੀ ਸਟੇਸ਼ਨ ਦੇ ਆਲੇ-ਦੁਆਲੇ ਇਕੱਠਾ ਹੋ ਗਿਆ, ਜਿਸ ਨਾਲ ਪਾਣੀ ‘ਚ ਕਰੰਟ ਆ ਗਿਆ ਤੇ ਲੜਕੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਪੂਰਬੀ ਦਿੱਲੀ ਦੇ ਪ੍ਰੀਤ ਵਿਹਾਰ ਦੀ ਰਹਿਣ ਵਾਲੀ ਸਾਕਸ਼ੀ ਆਹੂਜਾ ਵਜੋਂ ਹੋਈ ਹੈ। ਉਹ ਛੁੱਟੀਆਂ ਮਨਾਉਣ ਜਾ ਰਹੀ ਸੀ।

ਉਹ ਐਤਵਾਰ ਸਵੇਰੇ ਆਪਣੇ ਪਤੀ ਨਾਲ ਚੰਡੀਗੜ੍ਹ ਜਾਣ ਵਾਲੀ ਰੇਲਗੱਡੀ ਫੜਨ ਲਈ ਰੇਲਵੇ ਸਟੇਸ਼ਨ ‘ਤੇ ਪਹੁੰਚੀ ਸੀ ਕਿ ਸਟੇਸ਼ਨ ਕੰਪਲੈਕਸ ‘ਚ ਲੱਗੇ ਬਿਜਲੀ ਦੇ ਖੰਭੇ ਦੇ ਸੰਪਰਕ ਵਿਚ ਆਉਣ ਨਾਲ ਉਸ ਦੀ ਮੌਤ ਹੋ ਗਈ। ਰੇਲਵੇ ਸਟੇਸ਼ਨ ਦੀ ਚਾਰਦੀਵਾਰੀ ‘ਚ ਕਰੰਟ ਆਉਣ ਦੀ ਸੂਚਨਾ ਮਿਲਦੇ ਹੀ ਐਫਐਸਐਲ ਟੀਮ ਮੌਕੇ ’ਤੇ ਪਹੁੰਚ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਲੇਡੀ ਹਾਰਡਿੰਗ ਹਸਪਤਾਲ ਭੇਜ ਦਿੱਤਾ ਗਿਆ ਹੈ। ਰੇਲਵੇ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਘਟਨਾ ‘ਤੇ ਆਪਣਾ ਸਟੈਂਡ ਜਾਰੀ ਕਰਦਿਆਂ ਰੇਲਵੇ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਲੱਗਦਾ ਹੈ ਕਿ ਮੀਂਹ ਕਾਰਨ ਪਾਣੀ ਇਕੱਠਾ ਹੋ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।

ਅਜਿਹਾ ਲੱਗਦਾ ਹੈ ਕਿ ਇੰਸੂਲੇਸ਼ਨ ਫੇਲੀਅਰ ਕਾਰਨ ਕੇਬਲ ‘ਚੋਂ ਕਰੰਟ ਲੀਕੇਜ ਹੋਇਆ ਤੇ ਇਹ ਰੇਲਵੇ ਦੇ ਕੰਮਕਾਜ ਵਿਚ ਕਿਸੇ ਕਮੀ ਦੇ ਕਾਰਨ ਨਹੀਂ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ। ਦਿੱਲੀ ਸਰਕਲ ਵਿਚ ਬਿਜਲੀ ਸੁਰੱਖਿਆ ਅਭਿਆਨ ਸ਼ੁਰੂ ਕੀਤਾ ਗਿਆ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)