ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਡਾ ਵੀ ਭਗਵੰਤ ਮਾਨ ਦੇ ਵਿਆਹ ‘ਚ ਹੋਣਗੇ ਸ਼ਾਮਲ

0
1800

ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 7 ਜੁਲਾਈ ਨੂੰ ਦੂਜਾ ਵਿਆਰ ਕਰਨ ਜਾ ਰਹੇ ਹਨ। ਭਗਵੰਤ ਮਾਨ ਨੇ ਪਹਿਲੀ ਪਤਨੀ ਤੋਂ ਤਲਾਕ ਲਿਆ ਹੋਇਆ ਹੈ। ਉਨ੍ਹਾਂ ਦੇ ਬੱਚੇ ਅਮਰੀਕਾ ਪੜ੍ਹਦੇ ਹਨ। ਭਗਵੰਤ ਮਾਨ ਦੂਜਾ ਵਿਆਹ ਐੱਮਬੀਬੀਐੱਸ ਡਾਕਟਰ ਗੁਰਪ੍ਰੀਤ ਕੌਰ ਨਾਲ ਕਰਨ ਜਾ ਰਹੇ ਹਨ।

ਭਗਵੰਤ ਮਾਨ ਦਾ ਇਹ ਦੂਜਾ ਵਿਆਹ ਚੰਡੀਗੜ੍ਹ ਦੇ ਸੈਕਟਰ 8 ਦੇ ਗੁਰਦੁਆਰਾ ਸਾਹਿਬ ਵਿਚ ਹੋਵੇਗਾ। ਸੂਤਰਾਂ ਅਨੁਸਾਰ ਭਗਵੰਤ ਮਾਨ ਦੇ ਇਸ ਵਿਆਹ ਵਿਚ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਡਾ ਵੀ ਸ਼ਾਮਲ ਹੋਣਗੇ।

ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਭਗਵੰਤ ਮਾਨ ਦੇ ਇਸ ਵਿਆਹ ਵਿਚ ਆਪ ਪਾਰਟੀ ਦੇ ਨੈਸ਼ਨਲ ਕਨਵੀਨਰ ਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਡਾ ਵੀ ਸ਼ਾਮਲ ਹੋਣਗੇ।