ਪੰਜਾਬ ਦੇ ਸਕੂਲਾਂ ਦਾ ਘਟਿਆ ਸਿਲੇਬਸ, ਹਿਮਾਚਲ ‘ਚ ਕੋਰੋਨਾ ਵੱਧਣ ਕਾਰਨ ਸਕੂਲ-ਕਾਲਜ 25 ਤੱਕ ਬੰਦ

0
3101

ਚੰਡੀਗੜ੍ਹ | ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨੌਂਵੀ ਤੋਂ ਬਾਰਵੀਂ ਜਮਾਤ ਤਕ ਦਾ 30 ਫੀਸਦ ਸਿਲੇਬਸ ਘੱਟ ਕਰ ਦਿੱਤਾ ਗਿਆ ਹੈ। ਨੋਟੀਫਿਕੇਸ਼ਨ ਮੁਤਾਬਕ ਕੋਵਿਡ 19 ਕਾਰਨ ਇਸ ਸਾਲ ਸਕੂਲ ਬੰਦ ਰਹਿਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਹੈ।

ਬੋਰਡ ਵੱਲੋਂ ਪੰਜਾਬੀ ਤੇ ਇਤਿਹਾਸ ਵਿਸ਼ਿਆਂ ਤੋਂ ਇਲਾਵਾ ਬਾਕੀ ਵਿਸ਼ਿਆਂ ਦੇ ਸਿਲੇਬਸ ‘ਚ 30 ਫੀਸਦ ਕਟੌਤੀ ਕੀਤੀ ਗਈ ਹੈ। ਹਾਲਾਂਕਿ ਸੀਬੀਐਸਈ ਤੇ ਆਈਸੀਐਸਸੀ ਵੱਲੋਂ ਚਾਰ ਮਹੀਨੇ ਪਹਿਲਾਂ ਹੀ ਸਿਲੇਬਸ ‘ਚ 30 ਫੀਸਦ ਕਟੌਤੀ ਕੀਤੀ ਗਈ ਸੀ। ਉਧਰ ਪੰਜਾਬ ਬੋਰਡ ਵੱਲੋਂ ਇਮਤਿਹਾਨ ਨੇੜੇ ਆਉਣ ‘ਤੇ ਇਹ ਫੈਸਲਾ ਲਿਆ ਗਿਆ। ਵਿਭਾਗ ਵੱਲੋਂ ਪਹਿਲਾਂ ਸਿਲੇਬਸ ਘੱਟ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਸੀ ਤੇ ਰਿਪੋਰਟ ਵੀ ਸਬਮਿਟ ਕੀਤੀ ਗਈ ਸੀ ਪਰ ਹੁਣ ਬੋਰਡ ਦੇ ਅਧਕਾਰੀਆਂ ਨੇ ਅਧਿਕਾਰਤ ਐਲਾਨ ਕੀਤਾ ਹੈ।

ਹਿਮਾਚਲ ਵਿਚ 25 ਨਵੰਬਰ ਤੱਕ ਸਕੂਲ-ਕਾਲਜ ਬੰਦ ਰੱਖਣ ਲਈ ਕਿਹਾ

ਹਿਮਾਚਲ ਵਿਚ ਸਕੂਲਾਂ ਦੇ ਅਧਿਆਪਕ ਤੇ ਟੀਚਰ ਕੋਰੋਨਾ ਪਾਜੀਟਿਵ ਪਾਏ ਗਏ ਸਨ। ਹਿਮਾਚਲ ਵਿਚ ਕੋਰੋਨਾ ਹੁਣ ਦੁਬਾਰਾ ਵੱਧ ਗਿਆ ਹੈ। ਇਸ ਲਈ ਸਰਕਾਰ ਨੇ 25 ਨਵੰਬਰ ਤੱਕ ਸਕੂਲ-ਕਾਲਜ ਬੰਦ ਰੱਖਣ ਲਈ ਕਹਿ ਦਿੱਤਾ ਹੈ।