ਕਰਜ਼ੇ ‘ਚ ਫਸੇ ਕਾਰੋਬਾਰੀ ਨੇ ਪਤਨੀ ਦਾ ਹੱਥ ਫੜ ਗੰਗਾ ‘ਚ ਮਾਰੀ ਛਾਲ, ਰੁਆ ਦੇਵੇਗਾ ਸੁਸਾਈਡ ਨੋਟ

0
563

ਸਹਾਰਨਪੁਰ, 13 ਅਗਸਤ| ਸੋਮਵਾਰ ਨੂੰ ਇਕ ਸਰਾਫਾ ਕਾਰੋਬਾਰੀ ਅਤੇ ਉਸ ਦੀ ਪਤਨੀ ਨੇ ਗੰਗਾ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਨਵੀਂ ਬਾਈਕ ‘ਤੇ ਹਰਿਦੁਆਰ ਪਹੁੰਚੇ ਅਤੇ ਇਕ ਦੂਜੇ ਦਾ ਹੱਥ ਫੜ ਕੇ ਛਾਲ ਮਾਰ ਦਿੱਤੀ|

ਕਾਰੋਬਾਰੀ ਦੀ ਲਾਸ਼ ਗੰਗਾ ‘ਚ ਤੈਰਦੀ ਮਿਲੀ ਜਦਕਿ ਉਸ ਦੀ ਪਤਨੀ ਅਜੇ ਲਾਪਤਾ ਹੈ। ਮਰਨ ਤੋਂ ਪਹਿਲਾਂ ਵਪਾਰੀ ਨੇ ਵਟਸਐਪ ‘ਤੇ ਆਪਣੇ ਰਿਸ਼ਤੇਦਾਰਾਂ ਨੂੰ ਸੁਸਾਈਡ ਨੋਟ ਭੇਜਿਆ, ਜਿਸ ‘ਚ ਲਿਖਿਆ ਸੀ-ਮੈਂ ਕਰਜ਼ੇ ਦੀ ਇਸ ਦਲਦਲ ‘ਚ ਇੰਨਾ ਫਸ ਗਿਆ ਹਾਂ ਕਿ ਬਾਹਰ ਨਿਕਲਣ ‘ਚ ਅਸਮਰੱਥ ਹਾਂ।





ਕਿਸ਼ਨਪੁਰਾ, ਨਗਰ ਕੋਤਵਾਲੀ ਖੇਤਰ ਦੇ ਰਹਿਣ ਵਾਲੇ ਸੌਰਭ ਬੱਬਰ ਦੀ ਆਪਣੇ ਇਲਾਕੇ ਵਿੱਚ ਸ਼੍ਰੀ ਸਾਈਂ ਜਵੈਲਰਜ਼ ਦੀ ਦੁਕਾਨ ਹੈ। ਸੌਰਭ ਬੱਬਰ ਐਤਵਾਰ ਰਾਤ ਨੂੰ ਪਤਨੀ ਮੋਨਾ ਬੱਬਰ ਨਾਲ ਹਰਿਦੁਆਰ ਪਹੁੰਚਿਆ। ਸੋਮਵਾਰ ਨੂੰ ਉਸ ਦੀ ਲਾਸ਼ ਹਰਿਦੁਆਰ ਦੇ ਹਰ ਕੀ ਪੇਡੀ ਤੋਂ ਮਿਲੀ। ਪਤਨੀ ਲਾਪਤਾ ਹੈ।ਸੌਰਭ ਨੇ ਹਾਲ ਹੀ ‘ਚ ਬਾਈਕ ਖਰੀਦੀ ਸੀ।ਸੌਰਭ ਆਪਣੀ ਦੁਕਾਨ ‘ਤੇ ਕਮੇਟੀ ਪਵਾਉਂਦਾ ਸੀ। ਕਰੋੜਾਂ ਰੁਪਏ ਲੋਕਾਂ ਦੇ ਸਨ। ਉਸ ਦੇ ਦੋ ਬੱਚੇ ਹਨ, ਜਿਨ੍ਹਾਂ ਨੂੰ ਉਹ ਆਪਣੀ ਮੌਤ ਤੋਂ ਪਹਿਲਾਂ ਉਨ੍ਹਾਂ ਦੇ ਨਾਨਾ-ਨਾਨੀ ਕੋਲ ਛੱਡ ਗਿਆ ਸੀ। ਇਸ ਗੱਲ ਦਾ ਜ਼ਿਕਰ ਉਸਨੇ ਖੁਦ ਆਪਣੇ ਸੁਸਾਈਡ ਨੋਟ ‘ਚ ਕੀਤਾ ਹੈ।