ਕਬੱਡੀ ਟੂਰਨਾਮੈਂਟ ‘ਚ ਸਟਾਰ ਖਿਡਾਰੀ ਅਮਰ ਘੱਸ ਦੀ ਮੌਤ, ਸਾਲ ਪਹਿਲਾਂ ਹੋਇਆ ਸੀ ਵਿਆਹ, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

0
4359

ਜਲੰਧਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਦੱਸ ਦਈਏ ਕਿ ਪਿੰਡ ਜੱਕੋਪੁਰ ਕਲਾਂ ਵਿਚ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਚੋਟੀ ਦੇ ਖਿਡਾਰੀ ਅਮਰ ਘੱਸ ਵਾਸੀ ਗੁਰਦਾਸਪੁਰ ਦੀ ਮੌਤ ਹੋ ਗਈ। ਟੂਰਨਾਮੈਂਟ ’ਚ ਕਬੱਡੀ ਖਿਡਾਰੀ ਅਮਰ ਘੱਸ ਨੂੰ ਸੱਟ ਲੱਗਣ ‘ਤੇ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਉਸ ਦੀ ਰਸਤੇ ਵਿਚ ਹੀ ਦਮ ਤੋੜ ਦਿੱਤਾ ।
ਦੁਖਦਾਈ ਘਟਨਾ ਤੋਂ ਬਾਅਦ ਟੂਰਨਾਮੈਂਟ ਨੂੰ ਰੱਦ ਕੀਤਾ ਗਿਆ। ਟੂਰਨਾਮੈਂਟ ਵਿਚ ਪਹੁੰਚੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਰਤਨ ਸਿੰਘ ਕਾਕੜ ਕਲਾਂ ਨੇ ਵੀ ਘਟਨਾ ’ਤੇ ਦੁੱਖ ਜ਼ਾਹਰ ਕੀਤਾ।
ਅਮਰ ਘੱਸ ਦਾ ਸਾਲ ਪਹਿਲਾਂ ਵਿਆਹ ਹੋਇਆ ਸੀ। ਇਸ ਘਟਨਾ ਤੋਂ ਬਾਅਦ ਸੂਬੇ ਅਤੇ ਖੇਡ ਜਗਤ ’ਚ ਸੋਗ ਦੀ ਲਹਿਰ ਦੌੜ ਗਈ।